ਰੀਵਾ—ਮੱਧ ਪ੍ਰਦੇਸ਼ ਦੇ ਰੀਵਾ 'ਚ ਗੁੜ ਰੋਡ 'ਤੇ ਅੱਜ ਭਾਵ ਵੀਰਵਾਰ ਨੂੰ ਇਕ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 9 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲੋਕ ਜ਼ਖਮੀ ਹੋ ਗਏ। ਪੁਲਸ ਅਧਿਕਾਰੀ ਆਬਿਦ ਖਾਨ ਨੇ ਦੱਸਿਆ ਹੈ ਕਿ ਹਾਦਸਾ ਅੱਜ ਸਵੇਰਸਾਰ 6.30 ਵਜੇ ਉਸ ਸਮੇਂ ਵਾਪਰਿਆ ਜਦੋਂ ਬੱਸ ਨੇ ਖੜ੍ਹੇ ਇੱਕ ਟਰੱਕ ਨੂੰ ਪਿੱਛੋ ਆ ਕੇ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਫਿਲਹਾਲ ਰਾਹਤ-ਬਚਾਅ ਕਾਰਜ ਜਾਰੀ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਬੱਸ 'ਚ ਲਗਭਗ 60 ਲੋਕ ਸਵਾਰ ਸਨ ਅਤੇ ਬੱਸ ਕਾਫੀ ਤੇਜ਼ ਰਫਤਾਰ ਨਾਲ ਆ ਰਹੀ ਸੀ।
ਓਨਾਵ : ਗੈਂਗਰੇਪ ਪੀੜਤਾ ਨੂੰ ਪੈਟਰੋਲ ਸੁੱਟ ਕੇ ਜਿਉਂਦੇ ਸਾੜਿਆ, ਹਾਲਤ ਗੰਭੀਰ
NEXT STORY