ਹੈਦਰਾਬਾਦ– ਹੈਦਰਾਬਾਦ ਦੇ ਗੋਸ਼ਾਮਹੱਲ ਇਲਾਕੇ ਵਿਚ ਸ਼ੁੱਕਰਵਾਰ ਦੁਪਹਿਰ ਇਕ ਸੜਕ ਧਸਣ ਨਾਲ ਇਲਾਕੇ ਵਿਚ ਹਫੜਾ-ਦਫੜੀ ਮੱਚ ਗਈ, ਹਾਲਾਂਕਿ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ, ਪੁਲਸ ਅਤੇ ਗ੍ਰੇਟਰ ਹੈਦਰਾਬਾਦ ਨਗਰ ਨਿਗਮ (ਜੀ. ਐੱਚ. ਐੱਮ. ਸੀ.) ਦੇ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਸਥਿਤੀ ਨੂੰ ਕੰਟਰੋਲ ਵਿਚ ਕੀਤਾ। ਮੁੱਢਲੀ ਜਾਂਚ ਵਿਚ ਸੜਕ ਦੇ ਹੇਠਾਂ ਜਲਮਾਰਗ ਹੋਣ ਦੇ ਸੰਭਾਵਿਤ ਕਾਰਨ ਦਾ ਪਤਾ ਲੱਗਾ ਹੈ। ਪੁਲਸ ਨੇ ਦੱਸਿਆ ਕਿ ਸੂਚਨਾ ਮਿਲੀ ਕਿ ਗੋਸ਼ਾਮਹੱਲ ਦੇ ਚਕਨਾਵਾੜੀ ਇਲਾਕੇ ਵਿਚ ਇਕ ਸੜਕ ਅਚਾਨਕ ਧੱਸ ਗਈ ਹੈ, ਜਿਸ ਤੋਂ ਬਾਅਦ ਪੁਲਸ ਮੌਕੇ ’ਤੇ ਪੁੱਜੀ।
ਗੋਸ਼ਾਮਹੱਲ ਏ. ਸੀ. ਪੀ. ਸਤੀਸ਼ ਕੁਮਾਰ ਨੇ ਕਿਹਾ ਕਿ ਅਸੀਂ ਤੁਰੰਤ ਮਾਮਲੇ ਦੀ ਜਾਣਕਾਰੀ ਜੀ. ਐੱਚ. ਐੱਮ. ਸੀ. ਅਧਿਕਾਰੀਆਂ ਨੂੰ ਦਿੱਤੀ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਸੜਕ ਦੇ ਹੇਠਾਂ ਤੋਂ ਲੰਘਣ ਵਾਲੀ ਪਾਈਪਲਾਈਨ ਇਸ ਦਾ ਕਾਰਨ ਹੋ ਸਕਦੀ ਹੈ। ਪੁਲਸ ਨੇ ਦੱਸਿਆ ਕਿ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਅਤੇ ਪੁਲਸ ਮੌਕੇ ’ਤੇ ਪੁੱਜੀ। ਸਹੀ ਕਾਰਨ ਦਾ ਪਤਾ ਲਾਇਆ ਜਾ ਰਿਹਾ ਹੈ। ਦੱਸਿਆ ਕਿ ਜਾ ਰਿਹਾ ਹੈ ਕਿ ਇਹ ਸੜਕ ਨਾਲੇ ਦੇ ਉਪਰ ਬਣਾਈ ਗਈ ਸੀ। ਜਿਸ ਸਮੇਂ ਇਹ ਹਾਦਸਾ ਹੋਇਆ, ਉਦੋਂ ਸੜਕ ਦੇ ਉਪਰ ਬਾਜ਼ਾਰ ਲੱਗਾ ਹੋਇਆ ਸੀ। ਵੱਡੀ ਗਿਣਤੀ ਵਿਚ ਲੋਕ ਇਥੇ ਘਰ ਦਾ ਸਾਮਾਨ ਖਰੀਦਣ ਆਉਂਦੇ ਹਨ।
ਕੁਪਵਾੜਾ ’ਚ ਨਸ਼ੀਲੇ ਪਦਾਰਥ ਸਮੱਗਲਿੰਗ ਦੇ ਮਾਡਿਊਲ ਦਾ ਭਾਂਡਾ ਭੱਜਾ; 5 ਪੁਲਸ ਕਰਮਚਾਰੀਆਂ ਸਮੇਤ 17 ਗ੍ਰਿਫ਼ਤਾਰ
NEXT STORY