ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਦੇ ਬਿਲੋਲੀ ਤਹਿਸੀਲ 'ਚ ਨਵੇਂ ਬਣੇ ਰੋਡ ਦੀ ਹਾਲਤ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਨੌਜਵਾਨ ਨਵੇਂ ਰੋਡ 'ਤੇ ਬੈਠ ਕੇ ਹੱਥਾਂ ਨਾਲ ਲੁੱਕ ਵਾਲੀ ਸੜਕ ਦੀ ਪਰਤ ਖੋਲ੍ਹਦਾ ਨਜ਼ਰ ਆ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਰੋਡ ਸਿਰਫ਼ ਇਕ ਮਹੀਨਾ ਪਹਿਲਾਂ ਹੀ ਬਣਿਆ ਸੀ।
ਜਿਵੇਂ ਹੀ ਨੌਜਵਾਨ ਹੱਥ ਮਾਰਦਾ ਹੈ ਤਾਂ ਰੋਡ ਦੀ ਉਪਰਲੀ ਪਰਤ ਅਸਾਨੀ ਨਾਲ ਉਖੜ ਜਾਂਦੀ ਹੈ ਅਤੇ ਹੇਠਲੀ ਪੱਥਰਾਂ ਵਾਲੀ ਪਰਤ ਦਿਖਣ ਲੱਗ ਪੈਂਦੀ ਹੈ। ਲੋਕਾਂ ਨੇ ਦੱਸਿਆ ਕਿ ਇਹ ਰੋਡ ਨਾਸਿਕ ਦੇ ਦੁਗਾਓਂ ਅਤੇ ਪੁਣੇ ਦੇ ਡੋਂਗਰਗਾਓਂ ਵਿਚਕਾਰ ਬਣਾਇਆ ਗਿਆ ਸੀ ਪਰ ਬਣਨ ਤੋਂ ਕੁਝ ਦਿਨਾਂ ਬਾਅਦ ਹੀ ਇਸ 'ਚ ਖੱਡਾਂ ਨਿਕਲ ਆਏ ਸਨ। ਮੁਕਾਮੀ ਵਾਸੀਆਂ ਦੇ ਅਨੁਸਾਰ ਰੋਡ ਬਣਾਉਣ ਦੌਰਾਨ ਨਾ ਹੀ ਢੁੱਕਵਾਂ ਮਟੀਰੀਅਲ ਵਰਤਿਆ ਗਿਆ ਤੇ ਨਾ ਹੀ ਹੇਠਲੀ ਪਰਤ ਨੂੰ ਢੰਗ ਨਾਲ ਤਿਆਰ ਕੀਤਾ ਗਿਆ। ਵੀਡੀਓ 'ਚ ਨੌਜਵਾਨ ਰੋਡ ਦੀ ਗੁਣਵੱਤਾ 'ਤੇ ਸਵਾਲ ਚੁੱਕਦਾ ਹੋਇਆ ਕਈ ਫੁੱਟ ਤਕ ਲੁੱਕ ਦੀ ਪਰਤ ਖੋਲ੍ਹ ਦਿੰਦਾ ਹੈ। ਰੋਡ ਬਣਾਉਣ 'ਚ ਹੋ ਰਹੀ ਬੇਈਮਾਨੀ ਅਤੇ ਲਾਪਰਵਾਹੀ ਨੂੰ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਲਿਆ ਹੈ। ਲੋਕਾਂ ਨੇ ਠੇਕਾਦਾਰਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
'ਖੂਨਦਾਨ' ਕਰਨ ਤੋਂ ਬਾਅਦ ਕਿਉਂ ਆਉਂਦੇ ਨੇ ਚੱਕਰ, ਇਹ ਹਨ ਇਸ ਦੇ ਵੱਡੇ ਕਾਰਨ ਤੇ ਬਚਾਅ ਦੇ ਤਰੀਕੇ
NEXT STORY