ਨਵੀਂ ਦਿੱਲੀ- ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਵਿਚਕਾਰ ਕੇਂਦਰੀ ਗ੍ਰਹਿ ਮੰਤਰਾਲਾ ਨੇ ਸਾਰੇ ਸੂਬਿਆਂ ਨੂੰ 7 ਮਈ (ਬੁੱਧਵਾਰ) ਨੂੰ ਸਿਵਲ ਡਿਫੈਂਸ ਡ੍ਰਿਲ (ਨਾਗਰਿਕ ਸੁਰੱਖਿਆ ਅਭਿਆਸ/ਮੋਕ ਡ੍ਰਿਲ) ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।
ਸੂਤਰਾਂ ਮੁਤਾਬਕ, ਇਸ ਅਭਿਆਸ ਦੌਰਾਨ ਏਅਰ ਰੈੱਡ ਵਾਰਨਿੰਗ ਸਾਇਰਨ (ਖਤਰੇ ਦੇ ਘੁੱਗੂ) ਵਜਾਏ ਜਾਣਗੇ ਅਤੇ ਆਮ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਕਿ ਦੁਸ਼ਮਣ ਦੇ ਹਮਲੇ ਦੇ ਸਮੇਂ ਖੁਦ ਦੀ ਸੁਰੱਖਿਆ ਕਿਵੇਂ ਕਰਨੀ ਹੈ।
ਸੂਬਿਆਂ ਨੂੰ ਦਿੱਤੇ ਗਏ ਨਿਰਦੇਸ਼
ਸੂਤਰਾਂ ਨੇ ਇਹ ਵੀ ਕਿਹਾ ਕਿ ਡ੍ਰਿਲ ਦੌਰਾਨ ਬਲੈਕਆਊਟ ਦੀ ਤਿਆਰੀ ਅਤੇ ਮਹੱਤਵਪੂਰਨ ਪਲਾਂਟਾਂ ਅਤੇ ਸੰਸਥਾਵਾਂ ਨੂੰ ਜਲਦੀ ਛੁਪਾਉਣ ਲਈ ਪ੍ਰਬੰਧ ਕੀਤੇ ਜਾਣਗੇ।
ਸੂਬਿਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀਆਂ ਨਿਕਾਸੀ ਯੋਜਨਾਵਾਂ ਨੂੰ ਅਪਡੇਟ ਕਰਨ ਅਤੇ ਅਭਿਆਸ ਕਰਨ ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿਚ ਤੁਰੰਤ ਕਾਰਵਾਈ ਕੀਤੀ ਜਾ ਸਕੇ। ਇਹ ਅਭਿਆਸ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਮਜਬੂਤ ਕਰਨ ਅਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦੀ ਤਿਆਰੀ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- IPL ਵਿਚਾਲੇ ਇਸ ਖਿਡਾਰੀ ਨੇ ਤੋੜਿਆ ਕ੍ਰਿਕਟ ਦਾ ਵੱਡਾ ਨਿਯਮ! ਬੱਲੇਬਾਜ਼ੀ ਦੌਰਾਨ ਕੀਤਾ ਇਹ ਕੰਮ...
ਪੰਜਾਬ ਦੇ ਫਿਰੋਜ਼ਪੁਰ ਛਾਉਣੀ ਵਿੱਚ ਅੱਧੇ ਘੰਟੇ ਦਾ ਬਲੈਕਆਊਟ ਅਭਿਆਸ
ਇਸ ਤੋਂ ਪਹਿਲਾਂ ਐਤਵਾਰ ਨੂੰ ਫਿਰੋਜ਼ਪੁਰ ਛਾਉਣੀ ਖੇਤਰ ਵਿੱਚ 30 ਮਿੰਟਾਂ ਦਾ ਬਲੈਕਆਊਟ ਅਭਿਆਸ ਕੀਤਾ ਗਿਆ ਸੀ ਜਿਸ ਵਿੱਚ ਰਾਤ 9 ਵਜੇ ਤੋਂ 9:30 ਵਜੇ ਤੱਕ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ। ਜੇਕਰ ਕਿਸੇ ਵਾਹਨ ਦੀਆਂ ਲਾਈਟਾਂ ਜਗਦੀਆਂ ਮਿਲੀਆਂ, ਤਾਂ ਉਨ੍ਹਾਂ ਨੂੰ ਬੰਦ ਕਰ ਦਿੱਤਾ ਜਾਂਦਾ ਸੀ। ਪੁਲਸ ਪੂਰੀ ਤਰ੍ਹਾਂ ਚੌਕਸ ਰਹੀ ਅਤੇ ਹਰ ਚੌਰਾਹੇ 'ਤੇ ਤਾਇਨਾਤ ਰਹੀ। ਫਿਰੋਜ਼ਪੁਰ ਛਾਉਣੀ ਥਾਣੇ ਦੇ ਐੱਸਐੱਚਓ ਗੁਰਜੰਟ ਸਿੰਘ ਨੇ ਇਹ ਜਾਣਕਾਰੀ ਦਿੱਤੀ।
ਦੱਸ ਦੇਈਏ ਕਿ ਗ੍ਰਹਿ ਮੰਤਰਾਲੇ ਨੇ ਇਹ ਨਿਰਦੇਸ਼ ਅਜਿਹੇ ਸਮੇਂ ਦਿੱਤੇ ਹਨ ਜਦੋਂ ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਗਿਆ ਹੈ ਅਤੇ ਭਾਰਤ ਪਾਕਿਸਤਾਨ ਵਿਰੁੱਧ ਬਦਲਾ ਲੈਣ ਦੇ ਵਿਕਲਪਾਂ 'ਤੇ ਵਿਚਾਰ ਕਰ ਰਿਹਾ ਹੈ। ਇਸ ਅੱਤਵਾਦੀ ਹਮਲੇ ਵਿੱਚ 26 ਲੋਕਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ।
ਇਸ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਕਈ ਰਣਨੀਤਕ ਕਦਮ ਚੁੱਕੇ ਹਨ। ਇਨ੍ਹਾਂ ਵਿੱਚ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨਾ, ਪਾਕਿਸਤਾਨੀ ਹਾਈ ਕਮਿਸ਼ਨ ਵਿੱਚ ਸਟਾਫ਼ ਦੀ ਗਿਣਤੀ ਘਟਾਉਣਾ, ਅਟਾਰੀ ਚੈੱਕ ਪੋਸਟ ਨੂੰ ਬੰਦ ਕਰਨਾ ਅਤੇ ਸਾਰੀਆਂ ਸ਼੍ਰੇਣੀਆਂ ਵਿੱਚ ਡਾਕ ਸੇਵਾਵਾਂ ਨੂੰ ਬੰਦ ਕਰਨਾ ਸ਼ਾਮਲ ਹੈ।
ਇਹ ਵੀ ਪੜ੍ਹੋ- ਸ਼ੁਭਮਨ ਗਿੱਲ ਨੂੰ ਛੱਡ ਇਸ ਬਾਲੀਵੁੱਡ ਅਭਿਨੇਤਾ ਦੇ ਪਿਆਰ 'ਚ ਪਈ ਸਾਰਾ ਤੇਂਦੁਲਕਰ!
ਸਕੂਲਾਂ ਲਈ ਨਵੇਂ ਹੁਕਮ ਜਾਰੀ! ਗਲਤੀ ਹੋਣ 'ਤੇ ਮਾਨਤਾ ਹੋਵੇਗੀ ਰੱਦ
NEXT STORY