ਸ਼੍ਰੀਨਗਰ—ਜੰਮੂ-ਕਸ਼ਮੀਰ ਪੁਲਸ ਨੇ ਇੱਕ ਬਿਆਨ ਜਾਰੀ ਕਰ ਸੂਬੇ 'ਚ ਪੁਲਸ ਵੱਲੋਂ ਫਾਇਰਿੰਗ ਦੀ ਖਬਰਾਂ ਨੂੰ ਅਫਵਾਹ ਦੱਸਿਆ। ਬਿਆਨ 'ਚ ਦੱਸਿਆ ਗਿਆ ਹੈ ਕਿ 6 ਦਿਨਾਂ 'ਚ ਪੁਲਸ ਵੱਲੋਂ ਇੱਕ ਵੀ ਗੋਲੀ ਨਹੀਂ ਚਲਾਈ ਗਈ ਹੈ। ਲੋਕਾਂ ਨੂੰ ਫਾਇਰਿੰਗ ਨਾਲ ਜੁੜੀਆਂ ਖਬਰਾਂ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ ਹੈ।

ਇਸ ਤੋਂ ਇਲਾਵਾ ਇਸ ਅਫਵਾਹ 'ਤੇ ਆਈ. ਜੀ. ਪੀ. ਕਸ਼ਮੀਰ ਐੱਸ. ਪੀ. ਪਾਨੀ ਨੇ ਕਸ਼ਮੀਰ 'ਚ ਪੁਲਸ ਫਾਇਰਿੰਗ ਦੀ ਸੰਬੰਧੀ ਜਾਣਕਾਰੀ ਦਾ ਖੰਡਨ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ। ਘਾਟੀ 'ਚ ਪਿਛਲੇ ਇੱਕ ਹਫਤੇ ਤੋਂ ਕਾਫੀ ਹੱਦ ਤੱਕ ਸ਼ਾਂਤੀ ਹੈ।''
ਦੱਸ ਦੇਈਏ ਕਿ ਕੁਝ ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ 'ਚ ਜਾਣਕਾਰੀ ਸਾਹਮਣੇ ਆ ਰਹੀ ਸੀ ਕਿ ਸੁਰੱਖਿਆਬਲਾਂ ਦੀ ਭਾਰੀ ਤਾਇਨਾਤੀ ਦੇ ਬਾਵਜੂਦ ਸ਼ੁੱਕਰਵਾਰ ਨੂੰ ਘਾਟੀ 'ਚ 10,000 ਲੋਕਾਂ ਨੇ ਸੜਕਾਂ 'ਤੇ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਹੈ ਪਰ ਜੰਮੂ ਪੁਲਸ ਨੇ ਇਸ ਜਾਣਕਾਰੀ ਦਾ ਖੰਡਨ ਕਰਦੇ ਹੋਏ ਦੱਸਿਆ ਹੈ ਕਿ ਸੂਬੇ 'ਚ ਹਾਲਾਤਾਂ 'ਤੇ ਕਾਬੂ ਪਾਉਣ ਲਈ ਪਿਛਲੇ 6 ਦਿਨਾਂ ਤੋਂ ਗੋਲੀ ਦੀ ਵਰਤੋਂ ਨਹੀਂ ਕੀਤੀ ਗਈ ਹੈ।

ਐੱਸ. ਜੈਸ਼ੰਕਰ ਅੱਜ ਜਾਣਗੇ ਚੀਨ, ਦੋ-ਪੱਖੀ ਸਬੰਧਾਂ 'ਤੇ ਹੋਵੇਗੀ ਗੱਲਬਾਤ
NEXT STORY