ਨਵੀਂ ਦਿੱਲੀ-ਪ੍ਰਿਅੰਕਾ ਗਾਂਧੀ ਵਾਡਰਾ ਦੇ ਰਾਜਨੀਤੀ 'ਚ ਸਰਗਰਮ ਹੋਣ ਤੋਂ ਬਾਅਦ ਹੁਣ ਉਨ੍ਹਾਂ ਦੇ ਪਤੀ ਰਾਬਰਟ ਵਾਡਰਾਂ ਬਾਰੇ ਰਾਜਨੀਤੀ 'ਚ ਆਉਣ 'ਤੇ ਅਟਕਲਾਂ ਲਗਾਈਆ ਜਾ ਰਹੀਆਂ ਹਨ। ਇਸ ਦੌਰਾਨ ਰਾਬਰਟ ਵਾਡਰਾ ਨੇ ਇਸ 'ਤੇ ਚੁੱਪੀ ਤੋੜਦੇ ਹੋਏ ਜਵਾਬ ਦਿੱਤਾ ਹੈ ਕਿ ਪਹਿਲਾਂ ਮੈਂ ਆਪਣੇ ਉੱਪਰ ਲੱਗੇ ਤੱਤਹੀਣ ਦੋਸ਼ਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹਾਂ ਅਤੇ ਫਿਰ ਮੈ ਇਸ 'ਤੇ ਕੰਮ ਕਰਨਾ ਜਲਦ ਹੀ ਸ਼ੁਰੂ ਕਰਨ ਵਾਲਾ ਹਾਂ। ਇਸ ਲਈ ਕਿਸੇ ਤਰ੍ਹਾਂ ਦੀ ਜਲਦਬਾਜ਼ੀ 'ਚ ਨਹੀਂ ਹਾਂ। ਇਹ ਸਾਰਾ ਸਹੀ ਆਉਣ 'ਤੇ ਹੋਵੇਗਾ।
ਇਸ ਤੋਂ ਇਲਾਵਾ ਯੂ. ਪੀ ਦੇ ਮੁਰਾਦਾਬਾਦ 'ਚ ਰਾਬਰਟ ਵਾਡਰਾਂ ਦੇ ਪੋਸਟਰ ਲਗਾਏ ਗਏ ਹਨ, ਜਿਸ 'ਚ ਉਨ੍ਹਾਂ ਨੂੰ ਮੁਰਾਦਾਬਾਦ ਲੋਕ ਸਭਾ ਸੀਟ ਤੋਂ ਚੋਣਾਂ ਲੜਨ ਲਈ ਮੰਗ ਕੀਤੀ ਗਈ ਹੈ। ਪੋਸਟਰ 'ਚ ਲਿਖਿਆ ਹੋਇਆ ਹੈ ਕਿ ਰਾਬਰਟ ਵਾਡਰਾ ਜੀ ਮੁਰਾਦਾਬਾਦ ਲੋਕ ਸਭਾ ਤੋਂ ਚੋਣਾਂ ਲੜਨ ਲਈ ਤੁਹਾਡਾ ਸਵਾਗਤ ਹੈ। ਇਸ ਪੋਸਟਰ 'ਚ ਯੂ. ਪੀ. ਏ ਦੀ ਮੁੱਖੀ ਸੋਨੀਆ ਗਾਂਧੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਫੋਟੋ ਵੀ ਲੱਗੀ ਹੈ।
ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਵਾਡਰਾ ਨੇ ਆਪਣੇ ਫੇਸਬੁੱਕ ਪੋਸਟ ਰਾਹੀਂ ਸੰਕੇਤ ਦਿੱਤੀ ਸੀ ਕਿ ਉਹ ਰਾਜਨੀਤੀ ਨਾਲ ਜੁੜਨ ਦੇ ਚਾਹਵਾਨ ਹਨ। ਸਾਲਾਂ ਦੀ ਸਿੱਖਣਾ ਅਤੇ ਐਕਸਪੀਰੀਅੰਸ ਬੇਕਾਰ ਨਹੀਂ ਜਾਣੀ ਚਾਹੀਦੀ ਹੈ ਅਤੇ ਇਸ ਨੂੰ ਬਿਹਤਰ ਵਰਤੋਂ 'ਚ ਲਿਆਂਦਾ ਜਾਣਾ ਚਾਹੀਦਾ ਹੈ।

ਹਿਮਾਚਲ 'ਚ ਕੱਲ੍ਹ ਫਿਰ ਹੋਵੇਗੀ ਭਾਰੀ ਬਰਫਬਾਰੀ
NEXT STORY