ਸ਼੍ਰੀਨਗਰ- ਜੰਮੂ ਕਸ਼ਮੀਰ 'ਚ ਰੋਹਿੰਗੀਆ ਨੂੰ ਲੈ ਕੇ ਹੈਰਾਨ ਕਰਨ ਵਾਲੇ ਖ਼ੁਲਾਸੇ ਹੋ ਰਹੇ ਹਨ। ਇੱਥੇ ਮਿਆਂਮਾਰ ਦੀ ਔਰਤ ਨੂੰ ਡੋਮਿਸਾਈਲ (ਮੂਲ ਵਾਸੀ ਪ੍ਰਮਾਣ ਪੱਤਰ) ਜਾਰੀ ਕੀਤੇ ਜਾ ਰਹੇ ਹਨ। ਡੋਮਿਸਾਈਲ ਬਣਵਾਉਣ ਵਾਲੇ ਦੋਸ਼ੀਆਂ ਤੋਂ ਪੁੱਛ-ਗਿੱਛ 'ਚ ਪਤਾ ਲੱਗਾ ਹੈ ਕਿ ਉਨ੍ਹਾਂ ਦਾ ਰੈਕੇਟ ਕਸ਼ਮੀਰ ਦੇ ਬੁੱਢਿਆਂ, ਦਿਵਿਆਂਗਾ ਅਤੇ ਗਰੀਬਾਂ ਦਾ ਵਿਆਹ ਤਸਕਰੀ ਕਰ ਕੇ ਲਿਆਂਦੀਆਂ ਗਈਆਂ ਰੋਹਿੰਗੀਆ ਔਰਤਾਂ ਨਾਲ ਕਰਵਾ ਰਿਹਾ ਸੀ। ਇਨ੍ਹਾਂ ਔਰਤਾਂ ਨੂੰ 20 ਹਜ਼ਾਰ ਤੋਂ ਲੈ ਕੇ ਇਕ ਲੱਖ ਰੁਪਏ ਤੱਕ ਖਰੀਦਿਆ ਗਿਆ ਸੀ। ਦਰਅਸਲ ਕਿਸ਼ਤਵਾੜ ਦੇ ਇਕ ਵਿਅਕਤੀ ਦੀ ਪਤਨੀ ਅਨਵਾਰਾ ਬੇਗਮ ਕੋਲ ਕਸ਼ਮੀਰ ਦਾ ਡੇਮਿਸਾਈਲ ਮਿਲਣ ਤੋਂ ਇੱਥੇ ਹੜਕੰਪ ਮਚਿਆ ਹੈ। ਮੂਲ ਰੂਪ ਨਾਲ ਮਿਆਂਮਾਰ ਦੀ ਅਨਵਾਰਾ ਸਥਾਨਕ ਵਾਸੀ ਨਾਲ ਵਿਆਹ ਕਰ ਕੇ ਕਈ ਸਾਲਾਂ ਤੋਂ ਰਾਜ 'ਚ ਰਹਿ ਰਹੀ ਸੀ। ਉਸ ਨੇ 2020 'ਚ ਨਿਵਾਸ ਪ੍ਰਮਾਣ ਪੱਤਰ ਹਾਸਲ ਕੀਤਾ ਸੀ। ਪੁਲਸ ਨੇ ਔਰਤ ਸਮੇਤ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਉੜੀ ਸੈਕਟਰ 'ਚ ਸੁਰੱਖਿਆ ਫ਼ੋਰਸਾਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਅਸਫ਼ਲ 2 ਅੱਤਵਾਦੀ ਢੇਰ
ਪ੍ਰਮਾਣ ਪੱਤਰ ਦੇਣ ਵਾਲੀ ਮਹਿਲਾ ਕਰਮੀ, ਇਕ ਸੁਵਿਧਾਕਰਤਾ ਅਤੇ ਜਾਰੀਕਰਤਾ ਅਧਿਕਾਰੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਰੋਹਿੰਗੀਆ ਸ਼ਰਨਾਰਥੀ ਜੰਮੂ ਕਸ਼ਮੀਰ 'ਚ ਇਕ ਵੱਡਾ ਮੁੱਦਾ ਬਣ ਗਏ ਹਨ। ਇਹ 2012 ਤੋਂ ਇੱਥੇ ਆ ਰਹੇ ਹਨ। ਵੱਖ-ਵੱਖ ਸਰੋਤਾਂ ਅਨੁਸਾਰ ਹੁਣ ਤੱਕ 8 ਹਜ਼ਾਰ ਰੋਹਿੰਗੀਆ ਆ ਚੁੱਕੇ ਹਨ। 2011 ਦੀ ਜਨਗਣਨਾ ਅਨੁਸਾਰ ਜੰਮੂ 'ਚ 15,29,958 ਲੋਕਾਂ ਦੀ ਆਬਾਦੀ ਹੈ। ਇਸ 'ਚ ਕਰੀਬ 84.27 ਫ਼ੀਸਦੀ ਹਿੰਦੂ, 7.03 ਫ਼ੀਸਦੀ ਮੁਸਲਮਾਨ ਹਨ। ਭਾਜਪਾ, ਸ਼ਿਵ ਸੈਨਾ, ਜੰਮੂ ਕਸ਼ਮੀਰ ਪੈਂਥਰਜ਼ ਪਾਰਟੀ ਇਸ ਨੂੰ ਜਨਸੰਖਿਆ ਅਨੁਪਾਤ ਬਦਲਣ ਦੀ ਸਾਜਿਸ਼ ਦੱਸ ਰਹੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ ਕਸ਼ਮੀਰ : ਉੜੀ ਸੈਕਟਰ 'ਚ ਸੁਰੱਖਿਆ ਫ਼ੋਰਸਾਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਅਸਫ਼ਲ 2 ਅੱਤਵਾਦੀ ਢੇਰ
NEXT STORY