ਬਿਹਾਰ— ਬਿਹਾਰ 'ਚ ਰੋਹਤਾਸ ਜ਼ਿਲੇ ਦੇ ਵਿਕਰਮਗੰਜ ਥਾਣਾ ਖੇਤਰ ਦੇ ਵਿਕਰਮਗੰਜ ਬਾਜ਼ਾਰ ਦੇ ਨੇੜੇ ਆਰਾ-ਸਾਸਾਰਾਮ ਹਾਈਵੇ 'ਤੇ ਬੀਤੇ ਦਿਨ੍ਹੀਂ ਰਾਤ ਟਰੱਕ ਦੀ ਲਪੇਟ 'ਚ ਆਉਣ ਨਾਲ ਰਾਸ਼ਟਰੀ ਲੋਕ ਸਮਤਾ ਪਾਰਟੀ (ਰਾਲੋਸਪਾ) ਨੇਤਾ ਦੀ ਮੋਤ ਹੌ ਗਈ ਅਤੇ 6 ਹੋਰ ਲੋਕ ਜ਼ਖਮੀ ਹੋ ਗਏ। ਪੁਲਸ ਮੁਤਾਬਕ ਜ਼ਿਲੇ ਦੇ ਸ਼ਿਵਸਾਗਰ ਥਾਣਾ ਦੇ ਭਵਨੀ ਪਿੰਡ ਨਿਵਾਸੀ ਅਤੇ ਨੇਤਾ ਰਾਲੋਸਪਾ ਨੇਤਾ ਚੰਦੇਸ਼ਵਰ ਸਾਹ (60) ਆਪਣੇ ਸਮਰਥਕਾਂ ਨਾਲ ਪਟਨਾ 'ਚ ਇਕ ਰੈਲੀ 'ਚ ਜਾਣ ਤੋਂ ਬਾਅਦ ਕਾਰ 'ਚ ਵਾਪਸ ਆ ਰਹੇ ਸਨ, ਉਦੋਂ ਹੀ ਵਿਕਰਮਗੰਜ ਬਾਜ਼ਾਰ ਦੇ ਨੇੜੇ ਤੇਜ਼ ਰਫਤਾਰ ਟਰੱਕ ਨੇ ਕਾਰ 'ਚ ਟੱਕਰ ਮਾਰ ਦਿੱਤੀ। ਇਸ ਦੁਰਘਟਨਾ 'ਚ ਚੰਦੇਸ਼ਵਰ ਸਾਹ ਦੀ ਮੌਕੇ 'ਤੇ ਹੀ ਮੋਤ ਹੋ ਗਈ, ਜਦਕਿ ਹੋਰ ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਜੰਮੂ ਤੋਂ 'ਬਾਬਾ ਬਰਫਾਨੀ' ਦੇ ਭਗਤਾਂ ਦਾ ਤੀਜਾ ਜੱਥਾ ਹੋਇਆ ਰਵਾਨਾ
NEXT STORY