UP : ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FSDA) ਦੇ ਸਕੱਤਰ ਅਤੇ ਕਮਿਸ਼ਨਰ ਡਾ. ਰੋਸ਼ਨ ਜੈਕਬ (IAS) ਦੀ ਅਗਵਾਈ ਹੇਠ ਉੱਤਰ ਪ੍ਰਦੇਸ਼ ਵਿੱਚ ਮਿਲਾਵਟਖੋਰਾਂ ਵਿਰੁੱਧ ਇੱਕ ਵੱਡੀ ਰਾਜ ਵਿਆਪੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੇ ਤਹਿਤ ਸੂਬੇ ਭਰ ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਅਚਾਨਕ ਨਿਰੀਖਣ ਅਤੇ ਭੋਜਨ ਸੁਰੱਖਿਆ ਟੈਸਟ ਕੀਤੇ ਗਏ ਹਨ, ਜਿਸ ਵਿਚ ਮਿਲਾਵਟ ਦਾ ਪਤਾ ਲੱਗਿਆ ਹੈ। ਇਸ ਮਾਮਲੇ ਦੀ ਜਾਂਚ ਕਰਨ 'ਤੇ ਮਿਲਾਵਟੀ ਡੇਅਰੀ ਉਤਪਾਦ, ਜਿਸ ਵਿਚ ਦੁੱਧ, ਪਨੀਰ, ਖੋਆ, ਘਿਓ ਸ਼ਾਮਲ ਹਨ, ਦੇ ਵੱਡੇ ਪੱਧਰ 'ਤੇ ਅਸੁਰੱਖਿਅਤ ਪੈਕ ਕੀਤੇ ਪੀਣ ਵਾਲੇ ਪਾਣੀ ਨੂੰ ਜ਼ਬਤ ਕੀਤਾ ਗਿਆ।
ਪੜ੍ਹੋ ਇਹ ਵੀ - ਘਰ 'ਚ ਨੰਨ੍ਹੇ ਮਹਿਮਾਨ ਦੇ ਆਉਣ ਦੀ ਖੁਸ਼ੀ 'ਚ ਚੱਲ ਰਹੀ ਸੀ ਪਾਰਟੀ ! ਬੇਕਾਬੂ ਹੋਈ ਬੱਸ ਨੇ ਪਿਓ ਸਣੇ 5 ਦੀ ਲਈ ਜਾਨ
ਜਾਂਚ ਕਰਨ 'ਤੇ ਇਨ੍ਹਾਂ ਉਤਪਾਦਾਂ ਵਿੱਚ ਖਤਰਨਾਕ ਰਸਾਇਣ ਅਤੇ ਸਿੰਥੈਟਿਕ ਚਰਬੀ ਪਾਈ ਗਈ ਹੈ। ਇਸ ਸਬੰਧ ਵਿਚ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ 11.66 ਕਰੋੜ ਰੁਪਏ ਦੇ ਸ਼ੱਕੀ ਭੋਜਨ ਉਤਪਾਦ ਜ਼ਬਤ ਕੀਤੇ ਅਤੇ 63.17 ਲੱਖ ਰੁਪਏ ਦੇ ਅਸੁਰੱਖਿਅਤ ਅਤੇ ਮਿਲਾਵਟੀ ਭੋਜਨ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ। ਇਸ ਸਬੰਧ ਵਿਚ ਅਧਿਕਾਰੀਆਂ ਨੇ ਕਾਨੂੰਨੀ ਕਾਰਵਾਈ ਕਰਦੇ ਹੋਏ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਐੱਫਆਈਆਰ ਦਰਜ ਕੀਤੀਆਂ ਹਨ ਅਤੇ ਕਈ ਯੂਨਿਟਾਂ ਦੇ ਲਾਇਸੈਂਸ ਮੁਅੱਤਲ ਕਰਕੇ ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਸਰਕਾਰ ਮਿਲਾਵਟਖੋਰਾਂ ਦੇ ਨਾਮ ਅਤੇ ਫੋਟੋਆਂ ਜਨਤਕ ਤੌਰ 'ਤੇ ਪ੍ਰਦਰਸ਼ਿਤ ਕਰਨ ਦੀ ਯੋਜਨਾ ਵੀ ਬਣਾ ਰਹੀ ਹੈ।
ਪੜ੍ਹੋ ਇਹ ਵੀ - 'ਲੰਬੇ ਵਾਲਾਂ ਤੇ ਦਾੜ੍ਹੀ...', ਹੁਣ ਇਨ੍ਹਾਂ ਲੋਕਾਂ ਦੀ ਰਾਮ ਮੰਦਰ 'ਚ ਨਹੀਂ ਹੋਵੇਗੀ ਐਂਟਰੀ, ਨਵੇਂ ਨਿਯਮ ਲਾਗੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਾਂਗਰਸ ਆਗੂ ਦੇ ਪੋਤੇ ਦਾ ਕਤਲ, ਬੱਸ ਸਟੈਂਡ 'ਤੇ ਘੇਰ ਕੀਤਾ ਹਮਲਾ
NEXT STORY