ਮਨਾਲੀ— ਲੇਹ ਮਾਰਗ 'ਤੇ ਬੱਦਲ ਫੱਟਣ ਤੋਂ ਬਾਅਦ ਜ਼ਮੀਨ ਖਿਸਕਣ ਨਾਲ 400 ਤੋਂ ਵੱਧ ਲੋਕਾਂ ਲਈ ਮੁਸੀਬਤ ਖੜੀ ਹੋ ਗਈ ਹੈ।। ਦੱਸਿਆ ਜਾ ਰਿਹਾ ਹੈ ਕਿ ਪੇਟਸਿਓ ਅਤੇ ਜਿੰਗਜਿੰਗਬਾਰ ਨਾਮ ਸਥਾਨ ਨਜ਼ਦੀਕ ਇਹ ਘਟਨਾ ਹੋਈ। ਇੱਥੇ ਦੇਸ਼ ਭਰ ਤੋਂ ਆਏ ਕਾਫੀ ਲੋਕ ਫਸੇ ਹੋਏ ਹਨ। ਇਹ ਸਾਰੇ ਲੋਕ 27 ਜੂਨ ਨੂੰ 15 ਬੱਸਾਂ 'ਚ ਸਿੰਧੂ ਦਰਸ਼ਨ ਯਾਤਰਾ 'ਚ ਹਿੱਸਾ ਲੈਣ ਤੋਂ ਬਾਅਦ ਲੈਹ ਤੋਂ ਮਨਾਲੀ ਵਾਪਸ ਆ ਰਹੇ ਸਨ। ਜਿੱਥੇ ਜ਼ਮੀਨ ਖਿਸਕਣ ਨਾਲ ਇਹ ਏਰੀਆਂ ਮਨਾਲੀ ਤੋਂ 160 ਕਿਲੋਮੀਟਰ ਦੀ ਦੂਰੀ 'ਤੇ ਹੈ।
ਸੂਚਨਾ ਮਿਲੀ ਹੈ ਕਿ ਇੱਥੇ 'ਤੇ ਲਗਭਗ 200 ਮੀਟਰ ਸੜਕ ਧੱਸ ਗਈ ਹੈ, ਜਿਸ ਨਾਲ ਇਹ ਮਾਰਗ ਪੂਰੀ ਤਰ੍ਹਾਂ ਆਉਣ-ਜਾਣ ਵਾਲੀ ਅਵਾਜਾਈ ਲਈ ਬੰਦ ਹੋ ਗਿਆ ਹੈ। ਘਟਨਾ ਸਥਾਨ 'ਤੇ ਮੋਬਾਇਲ ਕਨੈਕਟੀਵਿਟੀ ਵੀ ਨਹੀਂ ਹੈ।
ਬੀ. ਆਰ. ਓ. ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਇੱਥੇ ਰਾਹਤ ਅਤੇ ਬਚਾਅ ਦਾ ਕੰਮ ਜ਼ਾਰੀ ਹੈ। ਸਿੰਧੂ ਦਰਸ਼ਨ ਪ੍ਰੋਗਰਾਮ ਦੇ ਕਨਵਿਨਰ ਡਾ. ਚੰਦਰ ਮੋਹਨ ਪਰਸ਼ੀਰਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ 'ਚ ਜ਼ਿਲਾ ਪ੍ਰਸ਼ਾਸ਼ਨ ਨੂੰ ਜਾਣਕਾਰੀ ਦਿੱਤੀ ਹੈ। ਇੱਥੇ ਲਾਹੌਲ-ਸਪਿਤੀ ਦੇ ਡੀ. ਸੀ. ਦੇਵਾ ਸਿੰਘ ਨੇਗੀ ਨੇ ਦੱਸਿਆ ਕਿ ਦੇਰ ਰਾਤ ਹੀ ਪ੍ਰਸ਼ਾਸ਼ਨ ਦੀ ਇਕ ਟੀਮ ਮੌਕੇ 'ਤੇ ਰਵਾਨਾ ਹੋਈ ਸੀ। ਪਰ ਰੋਡ ਬਲਾਕ ਹੋਣ ਨਾਲ ਟੀਮ ਨੂੰ ਵਾਪਸ ਆਉਣਾ ਪਿਆ। ਹੁਣ ਉੱਥੇ ਮੌਸਮ ਵੀ ਖਰਾਬ ਹੈ, ਪਰ ਬਾਰਿਸ਼ ਨਹੀਂ ਹੋ ਰਹੀ ਹੈ। ਦੱਸਿਆ ਜਾ ਰਿਹੈ ਹੈ ਕਿ 23 ਤੋਂ 27 ਜੂਨ ਤੱਕ ਹਰ ਸਾਲ ਸਿੰਧੂ ਦਰਸ਼ਨ ਪ੍ਰੋਗਰਾਮ ਹੁੰਦਾ ਹੈ। ਦੱਸਣਾ ਚਾਹੁੰਦੇ ਹਾਂ ਕਿ ਦੇਸ਼ ਭਰ ਤੋਂ ਲੋਕ ਲੇਹ ਸਿੰਧੂ ਨਹੀਂ ਦੇ ਕਿਨਾਰੇ 'ਤੇ ਪੂਜਾ-ਪਾਠ ਕਰਦੇ ਹਨ।
ਸ਼ਰਾਬ ਦਾ ਠੇਕਾ ਖੁੱਲ੍ਹਣ 'ਤੇ ਔਰਤਾਂ ਆਈਆਂ ਗੁੱਸੇ 'ਚ
NEXT STORY