ਨੈਸ਼ਨਲ ਡੈਸਕ- ਸੰਗਰੂਰ ਜ਼ਿਮਨੀ ਚੋਣਾਂ ਤੋਂ ਬਾਅਦ ਅੱਜ ਯਾਨੀ ਕਿ ਵੋਟਾਂ ਦੀ ਗਿਣਤੀ ਮਗਰੋਂ ਤਸਵੀਰ ਸਾਫ਼ ਹੋ ਗਈ ਹੈ। ਸੰਗਰੂਰ ਜ਼ਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਵੱਡੀ ਜਿੱਤ ਦਰਜ ਕੀਤੀ ਹੈ। ਉਨ੍ਹਾਂ ਦਾ ਮੁੱਖ ਮੁਕਾਬਲਾ ‘ਆਪ’ ਦੇ ਗੁਰਮੇਲ ਸਿੰਘ, ਕਾਂਗਰਸ ਦੇ ਦਲਵੀਰ ਗੋਲਡੀ, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਅਤੇ ਅਕਾਲੀ ਦਲ ਦੀ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਨਾਲ ਰਿਹਾ।
ਇਹ ਵੀ ਪੜ੍ਹੋ- 'ਸੰਗਰੂਰ ਕਿਲ੍ਹਾ' ਜਿੱਤੇ ਸਿਮਰਨਜੀਤ ਸਿੰਘ ਮਾਨ, ਬਸ ਮੋਹਰ ਲੱਗਣੀ ਬਾਕੀ
ਸਿਮਰਜੀਤ ਸਿੰਘ ਮਾਨ ਦੀ ਜਿੱਤ ਮਗਰੋਂ ਭਾਜਪਾ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਨੇ ਟਵੀਟ ਜ਼ਰੀਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ’ਤੇ ਲਿਆ ਹੈ। ਸੰਗਰੂਰ ਜ਼ਿਮਨੀ ਚੋਣ ਨਤੀਜਿਆਂ ਮਗਰੋਂ ਉਨ੍ਹਾਂ ਟਵੀਟ ਕੀਤਾ, ‘‘ਤੁਸੀਂ ਪੰਜਾਬੀਆਂ ਨੂੰ ਪਿੱਛੇ ਨਹੀਂ ਲਾ ਸਕਦੇ। ਤੁਸੀਂ ਬਰਗਾੜੀ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦਾ ਵਾਅਦਾ ਕੀਤਾ ਸੀ ਅਤੇ ਪੂਰਾ ਕਰਨ ’ਚ ਅਸਫ਼ਲ ਰਹੇ। ਸੰਗਰੂਰ ਜ਼ਿਮਨੀ ਚੋਣ ਨਤੀਜੇ ਸਾਰੇ ਸਿਆਸੀ ਪਾਰਟੀਆਂ ਲਈ ਇਕ ਸੁਨੇਹਾ ਹੈ। ਦੱਸ ਦੇਈਏ ਕਿ ਦਿੱਲੀ ਅਤੇ ਪੰਜਾਬ ’ਚ ਆਮ ਆਦਮੀ ਪਾਰਟੀ ਸੱਤਾ ’ਚ ਹੈ।
ਗੁਜਰਾਤ ਦੰਗਿਆਂ ਨੂੰ ਲੈ ਕੇ ਬੋਲੇ ਅਮਿਤ ਸ਼ਾਹ, ਝੂਠੇ ਦੋਸ਼ ਲਾਉਣ ਵਾਲੇ ਮੋਦੀ ਅਤੇ ਦੇਸ਼ ਤੋਂ ਮੰਗਣ ਮੁਆਫੀ
NEXT STORY