ਨਵੀਂ ਦਿੱਲੀ— ਆਰ. ਪੀ. ਐੱਫ. ਰੇਲਵੇ ਪ੍ਰੋਟੈਕਸ਼ਨ ਫੋਰਸ ਨੇ ਆਪਣੀਆਂ ਮਹਿਲਾ ਕਰਮਚਾਰੀਆਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਵੱਡਾ ਕਦਮ ਚੁੱਕਿਆ ਹੈ। ਜਿਸ ਦੌਰਾਨ ਹੁਣ ਦੇਸ਼ ਭਰ 'ਚ ਆਰ. ਪੀ. ਐੱਫ. ਦੇ ਪੁਲਸ ਸਟੇਸ਼ਨਾਂ, ਚੌਂਕੀਆਂ ਜਾਂ ਦੂਜੀਆਂ ਥਾਵਾਂ 'ਤੇ ਕੰਮ ਕਰ ਰਹੀਆਂ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਸਹਿਯੋਗੀ ਪੁਰਸ਼ ਕਰਮਚਾਰੀ ਸੋਸ਼ਲ ਸਾਈਟਾਂ 'ਤੇ ਫ੍ਰੈਂਡ ਰਿਕੂਐਸਟ ਨਹੀਂ ਭੇਜ ਸਕਣਗੇ। ਇੰਨਾ ਹੀ ਨਹੀਂ ਉਨ੍ਹਾਂ ਨਾਲ ਵਟਸਐਪ 'ਤੇ ਵੀ ਸਪੰਰਕ ਨਹੀਂ ਕਰ ਸਕਣਗੇ। ਇਹ ਹੀ ਨਹੀਂ ਆਫਿਸ਼ੀਅਲ ਕੰਮ ਤੋਂ ਇਲਾਵਾ ਮਹਿਲਾ ਕਰਮਚਾਰੀਆਂ ਦੇ ਮੋਬਾਈਲ 'ਤੇ ਕਾਲ ਕਰਨ ਦੀ ਇਜਾਜ਼ਤ ਵੀ ਨਹੀਂ ਹੋਵੇਗੀ। ਇਸ ਦਾ ਪ੍ਰਬੰਧ ਆਰ. ਪੀ. ਐੱਫ. ਦੇ ਡਾਇਰੈਕਟਰ ਜਨਰਲ (ਡੀ. ਜੀ.) ਧਰਮਿੰਦਰ ਕੁਮਾਰ ਨੇ ਕੀਤਾ ਹੈ। ਉਨ੍ਹਾਂ ਨੇ ਸਾਰੇ ਚੀਫ ਸਕਿਓਰਿਟੀ ਕਮਿਸ਼ਨਰ ਨੂੰ ਲੈਟਰ ਭੇਜ ਕੇ ਇਹ ਸਿਸਟਮ ਲਾਗੂ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ।
ਮਹਿਲਾ ਸਸ਼ਕਤੀਕਰਨ ਦਾ ਵਾਧਾ
ਡੀ. ਜੀ. ਧਰਮਿੰਦਰ ਕੁਮਾਰ ਨੇ ਪੁਲਸ ਸਟੇਸ਼ਨਾਂ ਅਤੇ ਚੌਂਕੀਆਂ 'ਚ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਨਾਲ ਚੰਗਾ ਵਿਵਹਾਰ ਕਰਨ ਲਈ ਵੀ ਕਿਹਾ ਹੈ। ਮਹਿਲਾ ਕਰਮਚਾਰੀਆਂ ਨੇ ਇਸ ਬਦਲਾਅ 'ਤੇ ਖੁਸ਼ੀ ਜ਼ਾਹਰ ਕੀਤੀ ਹੈ ਅਤੇ ਇਸ ਨੂੰ ਮਹਿਲਾ ਸਸ਼ਕਤੀਕਰਨ ਨੂੰ ਵਧਾਵਾ ਦੇਣ ਵਾਲਾ ਦੱਸਿਆ ਹੈ।
ਰਾਤ ਨੂੰ ਨਹੀਂ ਲੱਗੇਗੀ ਮਹਿਲਾ ਕਰਮਚਾਰੀਆਂ ਦੀ ਡਿਊਟੀ
ਗਾਈਡਲਾਈਨ 'ਚ ਇਹ ਵੀ ਕਿਹਾ ਗਿਆ ਹੈ ਕਿ ਰਾਤ ਸਮੇਂ ਮਹਿਲਾ ਸਟਾਫ ਦੀ ਕਿਸੇ ਵੀ ਤਰ੍ਹਾਂ ਦੀ ਡਿਊਟੀ ਨਹੀਂ ਲਗਾਈ ਜਾਵੇਗੀ। ਜਿਥੇ ਤਕ ਮੁਮਕਿਨ ਹੋਵੇ ਮਹਿਲਾ ਕਰਮਚਾਰੀਆਂ ਲਈ ਰੈਸਟ ਰੂਮ ਅਤੇ ਡਰੈਸਿੰਗ ਰੂਮ ਵੀ ਮੁਹੱਈਆ ਕਰਵਾਏ ਜਾਣਗੇ। ਸੁਪਰਵਿਜ਼ਨ ਅਫਸਰ ਇੱਕਲੀ ਕਿਸੇ ਮਹਿਲਾ ਕਰਮਚਾਰੀ ਨੂੰ ਗੱਲਬਾਤ ਜਾਂ ਸੰਖੇਪ ਜਾਣਕਾਰੀ ਲਈ ਆਪਣੇ ਕਮਰੇ 'ਚ ਨਹੀਂ ਬੁਲਾ ਸਕਦੇ ਹਨ। ਉਨ੍ਹਾਂ ਕਿਹਾ ਕਿ ਮਹਿਲਾ ਕਰਮਚਾਰੀਆਂ ਪ੍ਰਤੀ ਪੁਰਸ਼ ਸਹਿਯੋਗੀਆਂ ਦਾ ਵਿਵਹਾਰ ਚੰਗਾ ਹੋਣਾ ਚਾਹੀਦਾ ਹੈ ਅਤੇ ਅਪਮਾਨਜਕ ਭਾਸ਼ਣ ਨੂੰ ਬੁਰਾ ਸਮਝਿਆ ਜਾਵੇਗਾ।
ਮਹਿਲਾ ਕਰਮਚਾਰੀਆਂ ਦੀ ਸ਼ਿਕਾਇਤ
ਆਰ. ਪੀ. ਐੱਫ. ਸੂਤਰਾਂ ਦਾ ਕਹਿਣਾ ਹੈ ਕਿ ਉਤਰ-ਪੂਰਵ ਰੇਲਵੇ 'ਚ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਦੀਆਂ ਆਪਣੇ ਪੁਰਸ਼ ਸਹਿਯੋਗੀ ਕਰਮਚਾਰੀਆਂ ਦੇ ਪ੍ਰਤੀ ਮਿਲ ਰਹੀਆਂ ਸ਼ਿਕਾਇਤਾਂ ਨੂੰ ਧਿਆਨ 'ਚ ਰੱਖਦੇ ਹੋਏ ਡੀ. ਜੀ. ਨੇ ਇਹ ਗਾਈਡਲਾਈਨ ਜਾਰੀ ਕੀਤੀ ਹੈ। ਨਾਲ ਹੀ ਆਰ. ਪੀ. ਐੱਫ. ਕਰਮਚਾਰੀਆਂ ਨੂੰ ਸੁਚੇਤ ਵੀ ਕੀਤਾ ਹੈ। ਇਸ ਤੋਂ ਇਲਾਵਾ ਹੋਰ ਰੇਲਵੇ ਜੋਨਾਂ ਤੋਂ ਵੀ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਉਨ੍ਹਾਂ ਦੇ ਸਹਿਯੋਗੀ ਕਰਮਚਾਰੀਆਂ ਦਾ ਵਿਵਹਾਰ ਚੰਗਾ ਨਹੀਂ ਹੈ ਹਾਲਾਂਕਿ ਇਸ ਮੁੱਦੇ 'ਤੇ ਕੋਈ ਆਰ. ਪੀ. ਐਫ. ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ।
PNB ਘੋਟਾਲਾ : CBI ਨੇ ਬੈਂਕ ਦੇ ਐਡੀਟਰ ਚੀਫ ਨੂੰ ਕੀਤਾ ਗ੍ਰਿਫਤਾਰ
NEXT STORY