ਨਵੀਂ ਦਿੱਲੀ— ਰਾਸ਼ਟਰੀ ਵਲੰਟੀਅਰ ਸੰਘ ਨੇ ਮੁਸਲਿਮ ਬ੍ਰਦਰਹੁੱਡ ਨਾਲ ਤੁਲਨਾ ਕਰਨ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਪਲਟਵਾਰ ਕੀਤਾ ਹੈ। ਆਰ.ਐੱਸ.ਐੱਸ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਅਜੇ ਭਾਰਤ ਨੂੰ ਨਹੀਂ ਸਮਝਿਆ ਤਾਂ ਉਹ ਸੰਘ ਨੂੰ ਕੀ ਸਮਝਣਗੇ।
ਆਰ.ਐੱਸ.ਐੱਸ. ਪ੍ਰਚਾਰਕ ਅਰੁਣ ਕੁਮਾਰ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਆਰ.ਐੱਸ.ਐੱਸ. ਦੀ ਸਮਝ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਕਹਿੰਦੇ ਹਨ ਕਿ ਉਹ ਅਜੇ ਭਾਰਤ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਅਰੁਣ ਕੁਮਾਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਭਾਰਤ ਮਾਂ ਦੀ ਸਮਝ ਨਹੀਂ ਹੈ ਤਾਂ ਉਹ ਆਰ.ਐੱਸ.ਐੱਸ ਨੂੰ ਕਿਵੇਂ ਸਮਝਣਗੇ।
ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਲੰਡਨ 'ਚ ਸਟ੍ਰੈਟਿਜਿਕ ਸਟਡੀਜ਼ ਦੇ ਇਕ ਪ੍ਰੋਗਰਾਮ 'ਚ ਕਿਹਾ ਸੀ ਕਿ ਦੇਸ਼ 'ਚ ਆਰ.ਐੱਸ.ਐੱਸ ਮੁਸਲਿਮ ਬ੍ਰਦਰਹੁੱਡ ਦੀ ਤਰ੍ਹਾਂ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਹਿਣਾ ਸੀ ਕਿ ਅਰਬ 'ਚ ਜੋ ਹੋਇਆ ਹੁਣ ਉਹ ਭਾਰਤ 'ਚ ਕੀਤਾ ਜਾ ਰਿਹਾ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਸੰਘ ਵੀ ਓਹੀ ਕਰ ਰਿਹਾ ਹੈ, ਜੋ ਮੁਸਲਿਮ ਬ੍ਰਦਰਹੁੱਡ ਨੇ ਕਿਹਾ ਸੀ।
ਦੱਸ ਦੇਈਏ ਕਿ ਅਲ ਬੰਨ ਨਾਂ ਦੇ ਵਿਅਕਤੀ ਨੇ ਮੁਸਲਿਮ ਬ੍ਰਦਰਹੁੱਡ ਨਾਂ ਦੇ ਸੰਗਠਨ ਦੀ ਸਥਾਪਨਾ ਮਿਸ਼ਰ 'ਚ 1928 'ਚ ਕੀਤੀ ਸੀ। ਮਿਸ਼ਰ ਦੇ ਨਾਲ ਹੀ ਕਈ ਅਰਬ ਦੇਸ਼ ਇਸ ਨੂੰ ਅੱਤਵਾਦੀ ਸੰਗਠਨ ਮੰਨਦੇ ਹਨ। ਇਸ ਲਈ ਇਹ ਕਈ ਦੇਸ਼ਾਂ 'ਚ ਪ੍ਰਤਿਬੰਧਿਤ ਹੈ।
ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਲਈ ਪ੍ਰਧਾਨਮੰਤਰੀ ਨੂੰ 10 ਲੱਖ ਚਿੱਠੀਆਂ ਭੇਜੇਗੀ ਆਪ
NEXT STORY