ਮਾਸਕੋ/ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਵਿਚ ਇਕ ਪ੍ਰੋਗਰਾਮ ਦੌਰਾਨ ਆਪਣੀ ਸਾਦਗੀ ਦੀ ਮਿਸਾਲ ਪੇਸ਼ ਕੀਤੀ। ਮੋਦੀ ਨੇ ਰੂਸ ਵਿਚ ਫੋਟੋ ਸੈਸ਼ਨ ਦੌਰਾਨ ਆਪਣੇ ਲਈ ਖਾਸ ਤੌਰ 'ਤੇ ਵਿਚਕਾਰ ਲੱਗੇ ਸੋਫੇ 'ਤੇ ਬੈਠਣ ਤੋਂ ਇਨਕਾਰ ਕਰ ਦਿੱਤਾ ਅਤੇ ਸਾਰਿਆਂ ਨਾਲ ਸਧਾਰਨ ਕੁਰਸੀ 'ਤੇ ਬੈਠਣ ਦਾ ਫੈਸਲਾ ਲਿਆ। ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਮੋਦੀ ਸੋਫਾ ਛੱਡ ਕੇ ਕੁਰਸੀ 'ਤੇ ਬੈਠਦੇ ਨਜ਼ਰ ਆਉਂਦੇ ਹਨ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ।
ਪੀਯੂਸ਼ ਗੋਇਲ ਨੇ ਵੀਡੀਓ ਸ਼ੇਅਰ ਕਰਦਿਆਂ ਪੀ.ਐੱਮ. ਮੋਦੀ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਰਲਤਾ ਦਾ ਉਦਾਹਰਣ ਇਕ ਵਾਰ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਰੂਸ ਵਿਚ ਆਪਣੇ ਲਈ ਕੀਤੀ ਗਈ ਵਿਸ਼ੇਸ਼ ਵਿਵਸਥਾ ਨੂੰ ਹਟਵਾ ਕੇ ਹੋਰ ਲੋਕਾਂ ਨਾਲ ਸਧਾਰਨ ਕੁਰਸੀ 'ਤੇ ਬੈਠਣ ਦੀ ਇੱਛਾ ਜ਼ਾਹਰ ਕੀਤੀ।''

ਇਕ ਹੋਰ ਯੂਜ਼ਰ ਨੇ ਲਿਖਿਆ,''ਮੋਦੀ ਜੀ ਦੀ ਸਾਦਗੀ ਹੀ ਉਨ੍ਹਾਂ ਨੂੰ ਵਿਸ਼ਵ ਬਿਰਾਦਰੀ ਵਿਚ ਸਭ ਤੋਂ ਸਨਮਾਨਿਤ ਅਤੇ ਸ਼ਕਤੀਸ਼ਾਲੀ ਨੇਤਾ ਬਣਾਉਂਦੀ ਹੈ। ਉਹ ਜਾਣਦੇ ਹਨ ਕਿ ਰਾਸ਼ਟਰ ਲਈ ਸਭ ਤੋਂ ਚੰਗਾ ਕੀ ਹੈ। ਉਹ ਚੰਗੇ ਅਤੇ ਭਲੇ ਲੋਕਾਂ ਲਈ ਨਰਮ ਦਿਲ ਇਨਸਾਨ ਹਨ ਪਰ ਜਿਹੜੇ ਲੋਕ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਇੱਛਾ ਰੱਖਦੇ ਹਨ ਉਨ੍ਹਾਂ ਲਈ ਉਹ ਬਹੁਤ ਸਖਤ ਹਨ। ਨਰਿੰਦਰ ਮੋਦੀ ਸਹੀ ਅਰਥਾਂ ਵਿਚ ਸਾਡੇ ਪ੍ਰਧਾਨ ਮੰਤਰੀ ਹਨ।'' ਗੌਰਤਲਬ ਹੈ ਕਿ ਮੋਦੀ ਵਲਾਦਿਵੋਸਤੋਕ ਵਿਚ ਈਸਟਰਨ ਇਕਨੌਮਿਕ ਫੋਰਮ (ਈ.ਈ.ਐੱਫ.) ਵਿਚ ਸ਼ਾਮਲ ਹੋਣ ਲਈ ਦੋ ਦਿਨੀਂ ਰੂਸ ਯਾਤਰਾ 'ਤੇ ਗਏ ਸਨ।
PM ਮੋਦੀ ਨੂੰ ਅੱਜ RCPE ਦੀ ਰਿਪੋਰਟ ਦੇਵੇਗਾ ਵਣਜ ਮੰਤਰਾਲਾ (ਪੜ੍ਹੋ 6 ਸਤੰਬਰ ਦੀਆਂ ਖਾਸ ਖਬਰਾਂ)
NEXT STORY