ਬੀਜਿੰਗ- ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਚੀਨੀ ਰੱਖਿਆ ਮੰਤਰੀ ਵੇਈ ਫੇਂਗਹੀ ਵਿਚਕਾਰ ਸ਼ੁੱਕਰਵਾਰ ਨੂੰ ਮੁਲਾਕਾਤ ਤੋਂ ਬਾਅਦ ਹੁਣ ਸਰਹੱਦ 'ਤੇ ਤਣਾਅ ਨੂੰ ਘੱਟ ਕਰਨ ਲਈ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਕਾਰ ਵੀ ਅਗਲੇ ਹਫਤੇ ਮਾਸਕੋ ਵਿਚ ਸ਼ੰਘਾਈ ਕਾਰਪੋਰੇਸ਼ਨ ਸੰਗਠਨ (ਐੱਸ. ਸੀ. ਓ.) ਸਮਿਟ ਦੌਰਾਨ ਮੁਲਾਕਾਤ ਹੋ ਸਕਦੀ ਹੈ। ਚੀਨ ਦੀ ਗਲੋਬਲ ਟਾਈਮਜ਼ ਦੀ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ।
ਗੌਰਤਲਬ ਹੈ ਕਿ ਵਿਦੇਸ਼ ਮੰਤਰੀ ਜੈਸ਼ੰਕਰ 10 ਸਤੰਬਰ ਨੂੰ ਐੱਸ. ਸੀ. ਓ. ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਹਿੱਸਾ ਲੈਣ ਮਾਸਕੋ ਜਾਣਗੇ।
ਹਾਲਾਂਕਿ ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਹਾਲ ਹੀ ਵਿਚ ਇਹ ਪੁੱਛੇ ਜਾਣ 'ਤੇ ਕੀ ਜੈਸ਼ੰਕਰ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੂੰ ਮਿਲਣਗੇ ਤਾਂ ਉਨ੍ਹਾਂ ਕਿਹਾ ਸੀ ਕਿ ਇਸ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਮਗਰੋਂ ਹੀ ਦੱਸਿਆ ਜਾ ਸਕੇਗਾ। ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦ ਇਸ ਸਮੂਹ ਦੇ ਦੋ ਮੈਂਬਰ ਭਾਰਤ ਤੇ ਚੀਨੀ ਪੂਰਬੀ ਲੱਦਾਖ ਵਿਚ ਸਰਹੱਦ ਵਿਵਾਦ ਨੂੰ ਲੈ ਕੇ ਆਹਮੋ-ਸਾਹਮਣੇ ਹਨ।
ਐੱਸ. ਸੀ. ਓ ਨੂੰ ਨਾਟੋ ਦੇ ਮੁਕਾਬਲੇ ਇਕ ਸਮੂਹ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ। ਇਹ ਇਕ ਅਜਿਹੇ ਸੰਗਠਨ ਦੇ ਰੂਪ ਵਿਚ ਉੱਭਰਿਆ ਹੈ, ਜਿੱਥੇ ਦੁਨੀਆ ਦੀ 44 ਫੀਸਦੀ ਆਬਾਦੀ ਹੈ। ਇਸ ਸਮੂਹ ਦਾ ਮਕਸਦ ਖੇਤਰ ਵਿਚ ਸ਼ਾਂਤੀ, ਸਥਿਰਤਾ ਤੇ ਸੁਰੱਖਿਆ ਬਣਾਏ ਰੱਖਣਾ ਹੈ। ਭਾਰਤ 2017 ਵਿਚ ਐੱਸ. ਸੀ. ਓ ਦਾ ਮੈਂਬਰ ਬਣਿਆ ਸੀ।
ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਸ਼ੰਘਾਈ ਅਕੈਡਮੀ ਆਫ ਸੋਸ਼ਲ ਸਾਇੰਸ ਦੀ ਕੌਮਾਂਤਰੀ ਤਾਲਮੇਲ ਸੰਸਥਾ ਦੇ ਰਿਸਰਚ ਮੈਂਬਰ ਹੂ ਜਿਓਂਗ ਦਾ ਕਹਿਣਾ ਹੈ ਕਿ ਜੇਕਰ ਵਾਂਗ ਤੇ ਜੈਸ਼ੰਕਰ ਵਿਚਕਾਰ ਮੁਲਾਕਾਤ ਹੁੰਦੀ ਹੈ ਤਾਂ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਨੂੰ ਘੱਟ ਕਰਨ ਲਈ ਹੋਰ ਅੱਗੇ ਵਧਿਆ ਜਾ ਸਕਦਾ ਹੈ।
'ਘੱਟੋ ਘੱਟ ਸ਼ਾਸਨ, ਜ਼ਿਆਦਾ ਨਿੱਜੀਕਰਨ' ਕੇਂਦਰ ਸਰਕਾਰ ਦੀ ਸੋਚ ਹੈ : ਰਾਹੁਲ ਗਾਂਧੀ
NEXT STORY