ਕੋਲਕਾਤਾ (ਭਾਸ਼ਾ): ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਤੇ ਚੀਨ ਵਿਚਾਲੇ ਦੁਵੱਲੇ ਸਬੰਧਾਂ ਵਿਚ ਮੌਜੂਦਾ ਗਿਰਾਵਟ ਭਾਰਤ ਵੱਲੋਂ ਨਹੀਂ, ਸਗੋਂ ਚੀਨ ਵੱਲੋਂ ਪੈਦਾ ਕੀਤੀ ਗਈ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਤਾੜੀ ਦੋਵੇਂ ਹੱਥਾਂ ਨਾਲ ਵਜਦੀ ਹੈ ਤੇ ਕਿਸੇ ਰਿਸ਼ਤੇ ਨੂੰ ਚਲਾਉਣ ਲਈ ਦੋਵੇਂ ਪਾਸਿਓਂ ਕੋਸ਼ਿਸ਼ ਜ਼ਰੂਰੀ ਹੁੰਦੀ ਹੈ।
ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ ਰੇਲ ਹਾਦਸੇ 'ਤੇ ਰੇਲਵੇ ਦਾ ਐਕਸ਼ਨ, ਇਸ ਅਧਿਕਾਰੀ 'ਤੇ ਡਿੱਗੀ ਗਾਜ਼
ਮੰਤਰੀ ਨੇ ਇੱਥੇ 'ਨਵਾਂ ਭਾਰਤ ਅਤੇ ਵਿਸ਼ਵ' ਵਿਸ਼ੇ 'ਤੇ ਸ਼ਿਆਮਾ ਪ੍ਰਸਾਦ ਲੈਕਚਰ ਦੇਣ ਤੋਂ ਬਾਅਦ ਇਹ ਗੱਲ ਕਹੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ 2 ਏਸ਼ੀਆਈ ਦਿੱਗਜਾਂ ਵਿਚਾਲੇ ਕੰਮਕਾਜੀ ਸਬੰਧ ਹੋ ਸਕਦੇ ਹਨ, ਤਾਂ ਉਨ੍ਹਾਂ ਕਿਹਾ, "ਆਖ਼ਰਕਾਰ ਤਾੜੀ ਵਜਾਉਣ ਲਈ ਦੋ ਹੱਥਾਂ ਦੀ ਲੋੜ ਹੁੰਦੀ ਹੈ ਤੇ ਚੀਨ ਨੂੰ ਵੀ ਵਿਹਾਰਕ ਰਿਸ਼ਤੇ ਵਿਚ ਵਿਸ਼ਵਾਸ ਹੋਣਾ ਚਾਹੀਦਾ ਹੈ।" ਜੈਸ਼ੰਕਰ ਨੇ ਕਿਹਾ ਕਿ ਜੇਕਰ ਬਿਹਤਰ ਕੰਮਕਾਜੀ ਸਬੰਧ ਬਣਾਏ ਰੱਖਣੇ ਹਨ ਤਾਂ ਚੀਨ ਨੂੰ ਐੱਲ.ਏ.ਸੀ. 'ਤੇ 1993 ਤੇ 1996 ਵਿਚ ਹੋਏ ਸਮਝੌਤਿਆਂ ਦਾ ਪਾਲਣ ਕਰਨਾ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਓਡੀਸ਼ਾ ਰੇਲ ਹਾਦਸੇ 'ਤੇ ਰੇਲਵੇ ਦਾ ਐਕਸ਼ਨ, ਇਸ ਅਧਿਕਾਰੀ 'ਤੇ ਡਿੱਗੀ ਗਾਜ਼
NEXT STORY