ਭੋਪਾਲ– ਮੱਧ ਪ੍ਰਦੇਸ਼ ਦੀ ਭੋਪਾਲ ਲੋਕਸਭਾ ਸੀਟ ਤੋਂ ਭਾਜਪਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੇ ਬੁੱਧਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਤਾੜਕਾ ਦੱਸਿਆ। ਦੱਸ ਦੇਈਏ ਕਿ ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵਜੋਂ ਸਹੂੰ ਚੁੱਕੀ ਹੈ। ਜਿਸ ਤੋਂ ਬਾਅਦ ਬੰਗਾਲ ’ਚ ਹਿੰਸਾ ਵਰਗੀਆਂ ਘਟਨਾਵਾਂ ਹੋਣ ਲੱਗੀਆਂ। ਜਿਸ ਨੂੰ ਲੈ ਕੇ ਪ੍ਰਗਿਆ ਨੇ ਟਵੀਟ ਕੀਤਾ, ‘ਮਮਤਾਜ ਲੋਕਤੰਤਰ।’ ਹਿੰਦੂਆਂ, ਭਾਜਪਾ ਦੇ ਬੰਗਾਲ ਵਰਕਰਾਂ ਦੀ ਬੇਰਹਿਮੀ ਨਾਲ ਹੱਤਿਆ , ਬਲਾਤਕਾਰ। ਹੇ ਕਲੰਕਿਨੀ . . . ਬੱਸ । ’’ ਉਨ੍ਹਾਂ ਅੱਗੇ ਲਿਖਿਆ, ਸ਼ਠੇ ਸ਼ਾਠਿਅਮ ਸਮਾਚਰੇਤ , ਟਿਟ ਫਾਰ ਟੈਟ ਕਰਨਾ ਹੀ ਹੋਵੇਗਾ। ਰਾਸ਼ਟਰਪਤੀ ਸ਼ਾਸਨ ਅਤੇ ਐੱਨ. ਆਰ. ਸੀ. ਬਸ ਇਹੀ ਉਪਾਅ ਹਨ।’’ ਫਿਲਹਾਲ ਹੁਣ ਇਹ ਟਵੀਟ ਡਿਲੀਟ ਕਰ ਦਿੱਤਾ ਗਿਆ ਹੈ।
ਪ੍ਰਗਿਆ ਨੇ ਕਿਹਾ ਕਿ ‘ਸੰਤਾਂ ਅਤੇ ਵੀਰਾਂ ਦੀ ਧਰਤੀ ’ਤੇ ਤਾੜਕਾ ਦਾ ਸ਼ਾਸਨ ਹੋ ਗਿਆ ਹੈ। ਹੁਣ ਤਾਂ ਰਾਮ ਬਣਨਾ ਹੀ ਪਵੇਗਾ। ਜੈ ਸ਼੍ਰੀ ਰਾਮ।’ ਉਥੇ ਹੀ ਇਕ ਹੋਰ ਟਵੀਟ ’ਚ ਉਨ੍ਹਾਂ ਲਿਖਿਆ ਹੈ ਕਿ ‘ਅਸਾਮ ਅਤੇ ਪੁਡੂਚੇਰੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਇਹ ਸੰਦੇਸ਼ ਦਿੰਦੀ ਹੈ ਕਿ ਜਨਤਾ ਇਮਾਨਦਾਰ ਹੈ। ਉਸ ਨੇ ਪੀ.ਐੱਮ. ਨਰਿੰਦਰ ਮੋਦੀ ਨੀਤ ਸਰਕਾਰ ਦੁਆਰਾ ਕੀਤੇ ਗਏ ਵਿਕਾਸ ਕੰਮਾਂ ਦਾ ਧੰਨਵਾਦ ਕਰਕੇ ਅੱਗੇ ਹੋਰ ਵਿਕਾਸ ਲਈ ਭਾਜਪਾ ਨੂੰ ਚੁਣਿਆ।
ਦੱਸ ਦੇਈਏ ਕਿ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਸੀ ਕਿ ਬੰਗਾਲ ’ਚ ਚੋਣਾਂ ਤੋਂ ਬਾਅਦ ਘੱਟੋ-ਘੱਟ 14 ਭਾਜਪਾ ਵਰਕਰਾਂ ਦਾ ਕਤਲ ਕੀਤਾ ਗਿਆ ਹੈ। ਜਦਕਿ ਇਕ ਲੱਖ ਦੇ ਕਰੀਬ ਲੋਕ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਏ ਹਨ। ਉਥੇ ਹੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਜਿੱਥੇ ਵੀ ਹਿੰਸਾ ਹੋਈ ਹੈ ਉਥੇ ਬੀ.ਜੇ.ਪੀ. ਦੇ ਵਿਧਾਇਕ ਹਨ।
ਹਿਮਾਚਲ ਪ੍ਰਦੇਸ਼ ’ਚ ਕੋਰੋਨਾ ਦਾ ਕਹਿਰ, ਇਕ ਦਿਨ ’ਚ 28 ਮੌਤਾਂ
NEXT STORY