ਨਵੀਂ ਦਿੱਲੀ— ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਸ਼ਮੀਰ ਦੀ ਸਮੱਸਿਆ ਲਈ ਕਾਂਗਰਸ ਪਾਰਟੀ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਸਿੰਘ ਨੇ ਕਾਂਗਰਸ 'ਤੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਆਪਣੇ ਤਰੀਕੇ ਨਾਲ ਕੰਮ ਨਾ ਕਰਨ ਦਾ ਆਰੋਪ ਲਗਾਇਆ ਹੈ।
ਸਿੰਘ ਨੇ ਕਿਹਾ ਕਿ ਜੇਕਰ ਸਰਦਾਰ ਪਟੇਲ ਨੂੰ ਕਸ਼ਮੀਰ ਨੂੰ ਹੈਂਡਲ ਕਰਨ ਦੀ ਛੂਟ ਹੁੰਦੀ ਤਾਂ ਉਹ ਦੇਸ਼ ਦੇ ਬਾਕੀ ਰਾਜਾਂ ਦੀ ਤਰ੍ਹਾਂ ਪੂਰੇ ਕਸ਼ਮੀਰ ਨੂੰ ਵੀ ਭਾਰਤ ਦਾ ਹਿੱਸਾ ਬਣਾ ਦਿੰਦੇ। ਸਿੰਘ ਨੇ ਕਿਹਾ ਕਿ ਜੇਕਰ ਪ੍ਰਧਾਨਮੰਤਰੀ ਜਵਾਹਰਲਾਲ ਨਹਿਰੂ ਗ੍ਰਹਿਮੰਤਰੀ ਸਰਦਾਰ ਪਟੇਲ ਨੂੰ ਬਾਕੀ ਰਾਜਾਂ ਦੀ ਤਰ੍ਹਾਂ ਹੀ ਜੰਮੂ ਕਸ਼ਮੀਰ 'ਤੇ ਵੀ ਖੁਲ੍ਹੀ ਛੂਟ ਦੇ ਦਿੰਦੇ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅੱਜ ਭਾਰਤੀ ਉਪ-ਮਹਾਦੀਪ ਦਾ ਇਤਿਹਾਸ ਕੁਝ ਹੋਰ ਹੁੰਦਾ।
ਜਿਤੇਂਦਰ ਸਿੰਘ ਦਾ ਬਿਆਨ ਸੈਫੁੱਦੀਨ ਸੋਜ ਦੇ ਉਸ ਬਿਆਨ 'ਤੇ ਅਿÂਆ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਸਰਦਾਰ ਪਟੇਲ ਵਿਵਹਾਰਕ ਸਨ। ਸਰਦਾਰ ਵੱਲਭ ਭਾਈ ਪਟੇਲ ਹਮੇਸ਼ਾ ਚਾਹੁੰਦੇ ਸਨ ਕਿ ਕਸ਼ਮੀਰ ਦਾ ਫਿਊਜ਼ਨ ਪਾਕਿਸਤਾਨ 'ਚ ਹੋ ਜਾਵੇ ਪਰ ਜਵਾਹਰ ਲਾਲ ਨਹਿਰੂ ਅਜਿਹਾ ਨਹੀਂ ਚਾਹੁੰਦੇ ਸਨ। ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਕਾਰਨ ਜੰਮੂ ਕਸ਼ਮੀਰ ਭਾਰਤ ਕੋਲ ਹਨ। ਆਪਣੀ ਕਿਤਾਬ ਦੀ ਲਾਂਚਿੰਗ ਦੇ ਮੌਕੇ 'ਤੇ ਸੈਫੁੱਦੀਨ ਸੋਜ ਨੇ ਕਿਹਾ ਕਿ ਸਰਦਾਰ ਪਟੇਲ ਕਸ਼ਮੀਰ ਨੂੰ ਪਾਕਿਸਤਾਨ ਨੂੰ ਦੇਣ ਦੇ ਪੱਖ 'ਚ ਸਨ।
ਨਿਤਿਸ਼ ਕੁਮਾਰ ਨੇ ਲਾਲੂ ਯਾਦਵ ਦਾ ਫੋਨ 'ਤੇ ਪੁੱਛਿਆ ਸਿਹਤ ਦਾ ਹਾਲਚਾਲ
NEXT STORY