ਜੰਮੂ— ਕਹਿੰਦੇ ਨੇ ਸੁਫ਼ਨੇ ਉਹ ਹੁੰਦੇ ਹਨ, ਜੋ ਤੁਹਾਨੂੰ ਸੌਣ ਨਹੀਂ ਦਿੰਦੇ। ਸੁਫ਼ਨਿਆਂ ਨੂੰ ਸੱਚ ਕਰ ਦਿਖਾਉਣ ਦਾ ਜਨੂੰਨ ਇਨਸਾਨ ਵਿਚ ਹੋਵੇ ਤਾਂ ਵੱਡੀ ਤੋਂ ਵੱਡੀ ਮੁਸ਼ਕਲ ਵੀ ਉਸ ਅੱਗੇ ਗੋਡੇ ਟੇਕਣ ਲਈ ਮਜਬੂਰ ਹੋ ਜਾਂਦੀ ਹੈ। ਇਸ ਗੱਲ ਨੂੰ ਸੱਚ ਕਰ ਵਿਖਾਇਆ ਹੈ, ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਸਾਈਮਾ ਉਬੈਦ ਨੇ। ਸਾਈਮਾ ਉਬੈਦ ਨੇ ਪਾਵਰ ਲਿਫਟਿੰਗ ਮੁਕਾਬਲੇ ’ਚ ਸੋਨ ਤਮਗਾ ਜਿੱਤਿਆ ਹੈ। ਸਾਈਮਾ ਉਬੈਦ ਕਸ਼ਮੀਰ ਦੀ ਪਹਿਲੀ ਬੀਬੀ ਬਣ ਗਈ ਹੈ, ਜਿਨ੍ਹਾਂ ਨੇ ਪਾਵਰ ਲਿਫਟਿੰਗ ਦੇ ਰੂਪ ’ਚ ਆਪਣਾ ਕਰੀਅਰ ਚੁਣਿਆ ਹੈ।
ਸਾਈਮਾ ਉਬੈਦ ਦੱਸਦੀ ਹੈ ਕਿ ਉਸ ਦੇ ਪਤੀ ਉਬੇਜ ਹਾਫਿਜ਼ ਵੀ ਪਾਵਰ ਲਿਫਟਰ ਹਨ। ਉਨ੍ਹਾਂ ਨੇ ਹੀ ਉਸ ਨੂੰ ਸਿਖਲਾਈ ਦਿੱਤੀ ਅਤੇ ਤਮਗਾ ਜਿੱਤਣ ’ਚ ਮਦਦ ਕੀਤੀ। ਜਦੋਂ ਮੈਂ ਜਿਮ ਜੁਆਇਨ ਕੀਤਾ ਤਾਂ ਮੈਨੂੰ ਬਹੁਤ ਜ਼ਿਆਦਾ ਵਜ਼ਨ ਦਾ ਸਾਹਮਣਾ ਕਰਨਾ ਪਿਆ। ਮੇਰੇ ਪਤੀ ਨੇ ਮੇਰਾ ਵਜ਼ਨ ਘੱਟ ਕਰਨ ’ਚ ਮਦਦ ਕੀਤੀ। ਸਾਈਮਾ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਬੀਬੀਆਂ ਲਈ ਇਕ ਉਦਾਹਰਣ ਬਣਨਾ ਚਾਹੁੰਦੀ ਸੀ, ਜਿਨ੍ਹਾਂ ਨੇ ਸਮਾਜਿਕ ਦਬਾਅ ਵਿਚ ਆਪਣੇ ਖੰਭ ਕੱਟ ਲਏ ਅਤੇ ਸੁਫ਼ਨਿਆਂ ਨੂੰ ਮਾਰ ਲਿਆ। ਵਿਆਹ ਅਤੇ ਇਕ ਬੱਚੇ ਤੋਂ ਬਾਅਦ ਮੇਰਾ ਖੇਡਣਾ ਜਾਰੀ ਹੈ। ਮੈਂ ਬੀਬੀਆਂ ਨੂੰ ਵਿਖਾਉਣਾ ਚਾਹੁੰਦੀ ਸੀ ਕਿ ਉਹ ਜੋ ਵੀ ਸੁਫ਼ਨੇ ਵੇਖਦੀਆਂ ਹਨ, ਉਸ ਨੂੰ ਹਾਸਲ ਕਰ ਸਕਦੀਆਂ ਹਨ।
ਦੱਸ ਦੇਈਏ ਕਿ ਜੰਮੂ ਅਤੇ ਕਸ਼ਮੀਰ ਪਾਵਰ ਲਿਫਟਿੰਗ ਐਸੋਸੀਏਸ਼ਨ ਵਲੋਂ ਪਹਿਲੀ ਵਾਰ ਬੀਬੀਆਂ ਲਈ ਇਕ ਪਾਵਰ ਲਿਫਟਿੰਗ ਮੁਕਾਬਲਾ ਆਯੋਜਿਤ ਕੀਤਾ ਗਿਆ ਸੀ। ਦਸਬੰਰ 2020 ’ਚ ਚੌਥੀ ਕਸ਼ਮੀਰ ਪਾਵਰ ਲਿਫਟਿੰਗ, ਬੈਂਚ ਪ੍ਰੈੱਸ ਅਤੇ ਡੈੱਡਲਿਫਟ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਸਾਈਮਾ ਨੇ 255 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਮਗਾ ਹਾਸਲ ਕੀਤਾ।
ਦਿਸ਼ਾ ਰਵੀ ਹੋਵੇ ਜਾਂ ਕੋਈ ਹੋਰ, ਦੇਸ਼ ਵਿਰੋਧੀਆਂ ਦਾ ਨਾਸ਼ ਹੋਵੇ: ਅਨਿਲ ਵਿਜ
NEXT STORY