ਉਨਾਵ– ਜਿਵੇਂ-ਜਿਵੇਂ ਲੋਕ ਸਭਾ ਦੀਆਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ, ਰਾਮ ਮੰਦਰ ਦਾ ਮੁੱਦਾ ਭਖਣ ਲੱਗਾ ਹੈ। ਅਯੁੱਧਿਆ ਵਿਚ ਰਾਮ ਜਨਮ ਭੂਮੀ ਵਿਖੇ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਸਥਾਨਕ ਐੱਮ. ਪੀ. ਸਾਕਸ਼ੀ ਮਹਾਰਾਜ ਬਗਾਵਤੀ ਸੁਰ ਵਿਚ ਨਜ਼ਰ ਆ ਰਹੇ ਹਨ। ਉਨ੍ਹਾਂ ਸ਼ਨੀਵਾਰ ਇਥੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜੇ 2019 ਤੋਂ ਪਹਿਲਾਂ ਅਯੁੱਧਿਆ ਵਿਚ ਰਾਮ ਮੰਦਰ ਨਾ ਬਣਿਆ ਤਾਂ ਉਹ ਭਾਜਪਾ ਤੋਂ ਬਗਾਵਤ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਮੈਂ ਜੋ ਕੁਝ ਵੀ ਹਾਂ, ਭਗਵਾਨ ਸ਼੍ਰੀ ਰਾਮ ਦੀ ਕ੍ਰਿਪਾ ਕਾਰਨ ਹੀ ਹਾਂ। ਭਾਜਪਾ ਵੀ ਅੱਜ ਜਿਸ ਮੁਕਾਮ ’ਤੇ ਪੁੱਜੀ ਹੈ, ਦੇ ਪਿੱਛੇ ਭਗਵਾਨ ਰਾਮ ਜੀ ਦੀ ਕ੍ਰਿਪਾ ਅਤੇ ਸੰਤਾਂ ਦਾ ਬਹੁਤ ਵੱਡਾ ਯੋਗਦਾਨ ਹੈ।
ਸਿੱਖਾਂ ਨੂੰ ਇਸ ਤੋਂ ਵੱਡਾ ਲਾਭ ਮਿਲੇਗਾ : ਸਿਰਸਾ
NEXT STORY