ਕੋਲਕਾਤਾ (ਭਾਸ਼ਾ)- ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਸ਼ਨੀਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਇੱਥੇ ਕਾਲੀਘਾਟ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਸ਼ਿਸ਼ਟਾਚਾਰ ਮੁਲਾਕਾਤ ਕੀਤੀ।
ਸਲਮਾਨ ਖਾਨ ਸ਼ਾਮ ਕਰੀਬ 4.25 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪਹੁੰਚੇ। ਇਸ ਦੌਰਾਨ ਸੁਪਰਸਟਾਰ ਦੀ ਇਕ ਝਲਕ ਦੇਖਣ ਲਈ ਵੱਡੀ ਗਿਣਤੀ ’ਚ ਪ੍ਰਸ਼ੰਸਕ ਸੜਕਾਂ ’ਤੇ ਇਕੱਠੇ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਚੋਣ ਨਤੀਜੇ ਤੋਂ ਬਾਅਦ ਕਾਂਗਰਸ ’ਚ ਛਿੜੀ ਨਵੀਂ ਚਰਚਾ: ਇਸ ਫ਼ੈਸਲੇ ਕਾਰਨ ਢਹਿ-ਢੇਰੀ ਹੋਇਆ ਜਲੰਧਰ ਦਾ 'ਕਿਲ੍ਹਾ'
ਸਲਮਾਮ ਖ਼ਾਨ ਦੇਰ ਸ਼ਾਮ ਨੂੰ ਆਯੋਜਿਤ ਹੋਣ ਵਾਲੇ ਈਸਟ ਬੰਗਾਲ ਫੁੱਟਬਾਲ ਕਲੱਬ ਦੇ ਸ਼ਤਾਬਦੀ ਸਮਾਰੋਹ ’ਚ ਹਿੱਸਾ ਲੈਣ ਲਈ ਸ਼ਹਿਰ ’ਚ ਆਏ ਸਨ।
ਅਧਿਕਾਰੀਆਂ ਨੇ ਕਿਹਾ ਕਿ ਸਲਮਾਨ ਨੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਕਰੀਬ 30 ਮਿੰਟ ਬਿਤਾਏ। ਅਧਿਕਾਰੀਆਂ ਮੁਤਾਬਕ ਜਿਸ ਹੋਟਲ ’ਚ ਸਲਮਾਨ ਠਹਿਰੇ ਸਨ, ਉੱਥੇ ਸੁਰੱਖਿਆ ਸਖ਼ਤ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਮਹਾਰਾਸ਼ਟਰ 'ਚ 2 ਸਮੂਹਾਂ ਵਿਚ ਝੜਪ, ਸੜਕਾਂ 'ਤੇ ਹੰਗਾਮਾਂ ਕਰਦਿਆਂ ਵਾਹਨਾਂ ਨੂੰ ਪਹੁੰਚਾਇਆ ਨੁਕਸਾਨ; ਧਾਰਾ 144 ਲਾਗੂ
NEXT STORY