ਫਰੂਖਾਬਾਦ– ਉੱਤਰ-ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ’ਚ ਐਤਵਾਰ ਨੂੰ ਚੱਲ ਰਹੀ ਵੋਟਿੰਗ ਦੌਰਾਨ ਫਰੂਖਾਬਾਦ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਚੋਣ ਖੇਤਰਾਂ ’ਚ ਸ਼ੁਰੂਆਤੀ ਦੋ ਘੰਟਿਆਂ ’ਚ 9.61 ਫ਼ੀਸਦੀ ਵੋਟਿੰਗ ਹੋਈ। ਵੋਟਿੰਗ ਸ਼ੁਰੂ ਹੋਣ ’ਤੇ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਅਤੇ ਉਨ੍ਹਾਂ ਦੀ ਪਤਨੀ ਲੁਈਸ ਖੁਰਸ਼ੀਦ ਨੇ ਕਾਇਮਗੰਜ ’ਚ ਵੋਟ ਪਾਈ। ਲੁਈਸ ਖੁਰਸ਼ੀਦ ਫਰੂਖਾਬਾਦ ਸਦਰ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਹਨ। ਖੁਰਸ਼ੀਦ ਜੋੜੇ ਨੇ ਕਾਇਮਗੰਜ ਪਹੁੰਚਕੇ ਆਪਣੇ ਪਿੰਡ ਪਿਥੌਰਾ ਸਥਿਤ ਵੋਟਿੰਗ ਕੇਂਦਰ ’ਤੇ ਵੋਟ ਪਾਈ।
ਜ਼ਿਲ੍ਹਾ ਚੋਣ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਦੀ ਕਾਇਮਗੰਜ ਸੀਟ ’ਤੇ ਸਵੇਰੇ 9 ਵਜੇ ਤਕ 1.96 ਫ਼ੀਸਦੀ, ਅਮ੍ਰਿਤਪੁਰ ’ਚ 9 ਫ਼ੀਸਦੀ, ਫਰੂਖਾਬਾਦ ’ਚ 10.31 ਫ਼ੀਸਦੀ ਅਤੇ ਭੋਜਪੁਰ ’ਚ 9.61 ਫ਼ੀਸਦੀ ਵੋਟਿੰਗ ਹੋਈ। ਇਸ ਦੌਰਾਨ ਸਦਰ ਖੇਤਰ ਐੱਨ.ਏ.ਕੇ.ਪੀ. ਡਿਗਰੀ ਕਾਲਜ ਦੇ ਵੋਟਿੰਗ ਕੇਂਦਰ ’ਤੇ ਬੂਥ ਨੰਬਰ 94 ਦੀ ਈ.ਵੀ.ਐੱਮ. ਖਰਾਬ ਹੋਣ ਕਾਰਨ ਲਗਭਗ 1 ਘੰਟੇ ਤਕ ਵੋਟਿੰਗ ਰੁਕੀ ਰਹੀ।
ਚਰਨਜੀਤ ਚੰਨੀ ਦਾ ਕੇਜਰੀਵਾਲ ’ਤੇ ਹਮਲਾ, ਕਿਹਾ- ਅੱਤਵਾਦੀ ਤਾਂ ਅੱਤਵਾਦੀ ਹੁੰਦਾ ਹੈ, ਮਿੱਠਾ ਹੋਵੇ ਜਾਂ ਕੌੜਾ
NEXT STORY