ਪ੍ਰਯਾਗਰਾਜ - ਸਾਧੂ-ਸੰਤਾਂ ਦੀ ਸਰਵਉੱਚ ਸੰਸਥਾ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਨੂੰ ਬੁੱਧਵਾਰ ਨੂੰ ਸ਼੍ਰੀਮੱਠ ਬਾਘੰਬਰੀ ਗੱਦੀ ’ਚ ਸਮਾਧੀ ਦਿੱਤੀ ਗਈ। ਸੂਸਾਈਡ ਨੋਟ ’ਚ ਉਨ੍ਹਾਂ ਦੀ ਆਖਰੀ ਇੱਛਾ ਸੀ ਕਿ ਸਮਾਧੀ ਸ਼੍ਰੀਮੱਠ ਬਾਘੰਬਰੀ ਗੱਦੀ ਪਾਰਕ ’ਚ ਨਿੰਬੂ ਦੇ ਦਰੱਖਤ ਕੋਲ ਗੁਰੂ ਜੀ ਦੇ ਨੇੜੇ ਦਿੱਤੀ ਜਾਵੇ। 13 ਅਖਾੜਿਆਂ ਦੇ ਵੱਡੇ ਸੰਤ ਅਤੇ ਮਹਾਤਮਾਵਾਂ ਨੇ ਉਨ੍ਹਾਂ ਦੀ ਆਖਰੀ ਇੱਛਾ ਦਾ ਸਨਮਾਨ ਕਰਦੇ ਹੋਏ ਉਸੇ ਸਥਾਨ ’ਤੇ ਵੇਦ-ਮੰਤਰਾਂ ਦੇ ਨਾਲ ਉਨ੍ਹਾਂ ਦੇ ਪਾਰਥਿਵ ਸਰੀਰ ਨੂੰ ਸਮਾਧੀ ਦਿੱਤੀ।
ਇਹ ਵੀ ਪੜ੍ਹੋ - ਗੁਜਰਾਤ ਹੈਰੋਇਨ ਮਾਮਲੇ 'ਚ ਚਾਰੇ ਪਾਸਿਓਂ ਘਿਰੀ ਸਰਕਾਰ, ਕਾਂਗਰਸ ਨੇ PM ਮੋਦੀ ਦੀ ਚੁੱਪੀ 'ਤੇ ਚੁੱਕੇ ਸਵਾਲ
ਇਸ ਤੋਂ ਪਹਿਲਾਂ ਮਹੰਤ ਨਰੇਂਦਰ ਗਿਰੀ ਦੀ ਲਾਸ਼ ਦਾ ਪ੍ਰੀਖਣ ਬੁੱਧਵਾਰ ਨੂੰ ਹੋ ਗਿਆ। ਅੱਲਾਪੁਰ ਸਥਿਤ ਮਸ਼ਹੂਰ ਸ਼੍ਰੀਮੱਠ ਬਾਘੰਬਰੀ ਪੀਠ ਤੋਂ ਸਵੇਰੇ ਮਹੰਤ ਦੇ ਪਾਰਥਿਵ ਸਰੀਰ ਨੂੰ ਐਂਬੂਲੈਂਸ ’ਚ ਪੋਸਟਮਾਰਟਮ ਲਈ ਸਵਰੂਪਰਾਨੀ ਨਹਿਰੂ ਹਸਪਤਾਲ ਲਿਜਾਇਆ ਗਿਆ ਸੀ। ਉਨ੍ਹਾਂ ਦਾ ਪੋਸਟਮਾਰਟਮ ਲਗਭਗ 8 ਵਜੇ ਸ਼ੁਰੂ ਹੋਇਆ, ਜੋ ਲਗਭਗ ਢਾਈ ਘੰਟਿਆਂ ਤੱਕ ਚੱਲਿਆ। 5 ਮੈਂਬਰੀ ਡਾਕਟਰਾਂ ਦੀ ਟੀਮ ਨੇ ਮਹੰਤ ਦੇ ਪਾਰਥਿਵ ਸਰੀਰ ਦਾ ਪੋਸਟਮਾਰਟਮ ਕੀਤਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਲੰਬੀ ਉਡਾਣ ਦੌਰਾਨ ਕਾਗਜ਼ਾਤ ਅਤੇ ਫਾਈਲਾਂ ਨੂੰ ਦੇਖਣ ਦਾ ਮੌਕਾ ਮਿਲ ਜਾਂਦੈ: PM ਮੋਦੀ
NEXT STORY