ਲਖਨਊ- ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ ਅਖਿਲੇਸ਼ ਯਾਦਵ ਨੇ ਕਾਨਪੁਰ ਦੇ ਸਰਕਾਰੀ ਬਾਲ ਸੁਰੱਖਿਆ ਘਰ 'ਚ ਰੱਖੀਆਂ ਗਈਆਂ 7 ਕੁੜੀਆਂ ਦੇ ਗਰਭਵਤੀ ਹੋਣ ਦੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਅਖਿਲੇਸ਼ ਨੇ ਸੋਮਵਾਰ ਨੂੰ ਇਕ ਟਵੀਟ 'ਚ ਕਿਹਾ,''ਕਾਨਪੁਰ ਦੇ ਸਰਕਾਰੀ ਬਾਲ ਸੁਰੱਖਿਆ ਘਰ ਤੋਂ ਆਈ ਖਬਰ ਨਾਲ ਪ੍ਰਦੇਸ਼ 'ਚ ਗੁੱਸਾ ਹੈ। ਕੁਝ ਨਾਬਾਲਗ ਕੁੜੀਆਂ ਦੇ ਗਰਭਵਤੀ ਹੋਣ ਦਾ ਗੰਭੀਰ ਖੁਲਾਸਾ ਹੋਇਆ ਹੈ। ਇਨ੍ਹਾਂ 'ਚੋਂ 57 ਕੋਰੋਨਾ ਨਾਲ ਅਤੇ ਇਕ ਏਡਜ਼ ਨਾਲ ਵੀ ਪੀੜਤ ਪਾਈ ਗਈ ਹੈ, ਇਨ੍ਹਾਂ ਦਾ ਤੁਰੰਤ ਇਲਾਜ ਹੋਵੇ।'' ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਕੁੜੀਆਂ ਦਾ ਸਰੀਰਕ ਸ਼ੋਸ਼ਣ ਕਰਨ ਵਾਲਿਆਂ ਵਿਰੁੱਧ ਤੁਰੰਤ ਜਾਂਚ ਕਰਵਾਏ।
ਦੱਸਣਯੋਗ ਹੈ ਕਿ ਕਾਨਪੁਰ ਜ਼ਿਲ੍ਹੇ 'ਚ ਸੂਬਾ ਸਰਕਾਰ ਵਲੋਂ ਸੰਚਾਲਤ ਬਾਲ ਸੁਰੱਖਿਆ ਘਰ 'ਚ ਰਹਿਣ ਵਾਲੀਆਂ 57 ਕੁੜੀਆਂ 'ਚੋਂ 7 ਗਰਭਵਤੀ ਪਾਈਆਂ ਗਈਆਂ ਹਨ। ਜ਼ਿਲ੍ਹਾ ਅਧਿਕਾਰੀ ਬ੍ਰਹਿਮਦੇਵ ਰਾਮ ਤਿਵਾੜੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਐਤਵਾਰ ਨੂੰ ਦੱਸਿਆ ਕਿ ਗਰਭਵਤੀ ਪਾਈਆਂ ਗਈਆਂ ਕੁੜੀਆਂ 'ਚੋਂ 5 ਕੋਰੋਨਾ ਨਾਲ ਪੀੜਤ ਵੀ ਪਾਈਆਂ ਗਈਆਂ ਹਨ। ਇਨ੍ਹਾਂ ਕੁੜੀਆਂ ਨੂੰ ਆਗਰਾ, ਏਟਾ, ਕੰਨੌਜ, ਫਿਰੋਜ਼ਾਬਾਦ ਅਤੇ ਕਾਨਪੁਰ ਦੀ ਬਾਲ ਕਲਿਆਣ ਕਮੇਟੀਆਂ ਵਲੋਂ ਕਾਨਪੁਰ ਰੈਫਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਗਰਭਵਤੀ 2 ਹੋਰ ਕੁੜੀਆਂ ਕੋਰੋਨਾ ਵਾਇਰਸ ਨਾਲ ਪੀੜਤ ਨਹੀਂ ਹਨ ਅਤੇ ਇਹ ਸਾਰੀਆਂ ਕੁੜੀਆਂ ਜਦੋਂ ਕਾਨਪੁਰ ਦੇ ਬਾਲ ਸੁਰੱਖਿਆ ਘਰ 'ਚ ਲਿਆਂਦੀਆਂ ਗਈਆਂ ਸਨ, ਉਸ ਸਮੇਂ ਵੀ ਗਰਭਵਤੀ ਸਨ।
ਚੀਨ ਦਾ ਅਸਲੀ ਚਿਹਰਾ ਆਇਆ ਸਾਹਮਣੇ, ਦਵਾਈਆਂ ਲਈ ਜ਼ਰੂਰੀ ਸਮੱਗਰੀ ਦੇ ਵਧਾਏ ਭਾਅ
NEXT STORY