ਸਾਗਰ — ਮੱਧ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਦੇ ਸੂਬਾ ਪ੍ਰਧਾਨ ਗੌਰੀ ਸਿੰਘ ਯਾਦਵ ਦੇ ਸਾਗਰ ਸਥਿਤ ਨਿਵਾਸ 'ਤੇ ਛਾਪੇਮਾਰੀ ਦੌਰਾਨ ਬਿਜਲੀ ਚੋਰੀ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਡਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਐੱਸ.ਕੇ. ਸਿਨਹਾ ਨੇ ਦੱਸਿਆ ਕਿ ਬਿਜਲੀ ਕੰਪਨੀ ਦੁਆਰਾ ਛਾਪੇਮਾਰੀ ਵਿਚ ਸ੍ਰੀ ਯਾਦਵ ਦੇ ਇਤਵਾਰੀ ਟੋਰੀ ਸਥਿਤ ਘਰੋਂ ਬਿਜਲੀ ਦੀ ਚੋਰੀ ਹੁੰਦੀ ਫੜੀ ਗਈ ਹੈ। ਸ੍ਰੀ ਸਿਨਹਾ ਨੇ ਦੱਸਿਆ ਕਿ ਯਾਦਵ ਦੇ ਮਕਾਨ 'ਚ ਸਿੰਗਲ ਫੇਸ ਕਨੈਕਸ਼ਨ ਦੇ ਸਥਾਨ 'ਤੇ ਥ੍ਰੀ ਫੇਸ ਕਨੈਕਸ਼ਨ ਸਰਵਿਸ ਲਾਈਨ ਮਿਲੀਆਂ ਹਨ, ਜਿਸ ਤੋਂ ਤਿੰਨ ਏ.ਸੀ. ਚਲ ਰਹੇ ਸਨ। ਵਿਭਾਗ ਵਲੋਂ ਧਾਰਾ 135 ਦੇ ਤਹਿਤ ਕਾਰਵਾਈ ਕੀਤੀ ਗਈ ਹੈ, ਜਿਸ ਵਿਚ ਡੇਢ ਲੱਖ ਰੁਪਏ ਦੀ ਪੈਨਲਟੀ ਲਗਾਈ ਜਾਵੇਗੀ। ਬਿਜਲੀ ਚੋਰੀ ਰੋਕਣ ਲਈ ਹੁਣੇ ਜਿਹੇ ਬਿਜਲੀ ਵਿਭਾਗ ਦੀ ਚੌਕਸੀ ਟੀਮ ਨੇ ਸਾਗਰ ਇਲਾਕੇ ਵਿਚੋਂ 150 ਬਿਜਲੀ ਚੋਰੀ ਦੇ ਮਾਮਲੇ ਦਰਜ ਕੀਤੇ ਹਨ।
ਇੰਟਰਵਿਊ ਰਾਹੀਂ ਸਿੱਧੀ ਭਰਤੀ, ਬੇਰੁਜ਼ਗਾਰ ਨੌਜਵਾਨਾਂ ਲਈ ਚੰਗੀ ਖ਼ਬਰ
NEXT STORY