ਸੰਭਲ - ਉੱਤਰ ਪ੍ਰਦੇਸ਼ ਦੇ ਸੰਭਲ ਵਿਚ ਹੋਈ ਹਿੰਸਾ ’ਤੇ ਯੋਗੀ ਆਦਿੱਤਿਆਨਾਥ ਨੇ ਕਿਹਾ ਸੀ ਕਿ ਦੰਗਾਕਾਰੀਆਂ ਤੋਂ ਹੀ ਨੁਕਸਾਨ ਦੀ ਭਰਪਾਈ ਕਰਵਾਈ ਜਾਏਗੀ। ਇਸ ਦੇ ਨਾਲ ਹੀ ਹੁਣ ਐੱਸ. ਪੀ. ਕ੍ਰਿਸ਼ਨ ਕੁਮਾਰ ਵਿਸ਼ਨੋਈ ਨੇ ਵੀਰਵਾਰ ਨੂੰ ਕਿਹਾ ਕਿ ਸੰਭਲ ’ਚ ਵਾਪਰੀ ਘਟਨਾ ਬਹੁਤ ਮੰਦਭਾਗੀ ਸੀ।
ਐੱਸ. ਪੀ. ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਭਲ ’ਚ 24 ਨਵੰਬਰ ਨੂੰ ਜੋ ਘਟਨਾ ਵਾਪਰੀ ਸੀ, ਉਸ ਸਬੰਧੀ ਹੁਣ ਤੱਕ 34 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। 83 ਲੋਕਾਂ ਨੂੰ ਸਾਹਮਣੇ ਲਿਆਂਦਾ ਗਿਆ ਹੈ। 400 ਤੋਂ ਵੱਧ ਲੋਕਾਂ ਦੀਆਂ ਫੋਟੋਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ।
ਦੂਜੇ ਪਾਸੇ ਸ਼ੁੱਕਰਵਾਰ ਦੀ ਨਮਾਜ਼ ਦੇ ਪ੍ਰਬੰਧਾਂ ਨੂੰ ਲੈ ਕੇ ਐੱਸ. ਪੀ. ਕ੍ਰਿਸ਼ਨ ਕੁਮਾਰ ਵਿਸ਼ਨੋਈ ਨੇ ਡੀ. ਐੱਮ. ਡਾ. ਰਜਿੰਦਰ ਪੰਸੀਆ ਨਾਲ ਫਲੈਗ ਮਾਰਚ ਕੀਤਾ। ਸੰਭਲ ਦਾ ਇਲਾਕਾ ਜਵਾਨਾਂ ਦੇ ਬੂਟਾਂ ਦੀ ਆਵਾਜ਼ ਨਾਲ ਗੂੰਜ ਉੱਠਿਆ।
ਹਿਮਾਚਲ 'ਚ ਟੁੱਟੇਗਾ ਸੋਕਾ, 8 ਜ਼ਿਲ੍ਹਿਆਂ 'ਚ ਮੀਂਹ ਤੇ ਬਰਫ਼ਬਾਰੀ ਲਈ ਯੈਲੋ ਅਲਰਟ
NEXT STORY