ਨਵੀਂ ਦਿੱਲੀ, (ਇੰਟ.)- ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ ਕਰਨ ਵਾਲੇ ਪਟੀਸ਼ਨਕਰਤਾ ਅਨੰਨਿਆ ਕੋਟੀਆ ਅਤੇ ਉਤਕਰਸ਼ ਸਕਸੈਨਾ ਨੇ ਮੰਗਣੀ ਕਰਵਾ ਲਈ ਹੈ। ਦੋਵਾਂ ਨੇ ਸੁਪਰੀਮ ਕੋਰਟ ਕੰਪਲੈਕਸ ’ਚ ਹੀ ਇਕ-ਦੂਜੇ ਨੂੰ ਮੁੰਦਰੀਆਂ ਪਾ ਕੇ ਮੰਗਣੀ ਕਰਵਾਈ। ਅਨੰਨਿਆ ਕੋਟੀਆ ਨੇ ਟਵਿਟਰ ’ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਕੱਲ ਦੁੱਖ ਹੋਇਆ। ਅੱਜ ਉਤਕਰਸ਼ ਸਕਸੈਨਾ ਅਤੇ ਮੈਂ ਦੁਬਾਰਾ ਅਦਾਲਤ ਗਏ, ਜਿਸ ਨੇ ਸਾਡੇ ਅਧਿਕਾਰਾਂ ਨੂੰ ਰੱਦ ਕਰ ਦਿੱਤਾ। ਉੱਥੇ ਅਸੀਂ ਇਕ-ਦੂਜੇ ਨੂੰ ਮੁੰਦਰੀਆਂ ਪਹਿਨਾਈਆਂ। ਅਸੀਂ ਆਪਣੀ ਲੜਾਈ ਜਾਰੀ ਰੱਖਣ ਲਈ ਵਾਪਸ ਆਵਾਂਗੇ।
ਉਤਕਰਸ਼ ਸਕਸੈਨਾ ਸੁਪਰੀਮ ਕੋਰਟ ਵਿਚ ਹੀ ਵਕਾਲਤ ਕਰਦੇ ਹਨ। ਉਨ੍ਹਾਂ ਨੇ ਆਕਸਫੋਰਟ ਯੂਨੀਵਰਸਿਟੀ ਤੋਂ ਪੀ. ਐੱਚ. ਡੀ. ਕੀਤੀ ਹੈ। ਉਨ੍ਹਾਂ ਦੀ ਲੰਡਨ ਸਕੂਲ ਆਫ ਇਕੋਨਾਮਿਕਸ ਵਿਚ ਪੀ. ਐੱਚ. ਡੀ. ਕਰਨ ਵਾਲੇ ਅਨੰਨਿਆ ਕੋਟੀਆ ਨਾਲ ਕਾਲਜ ਦੇ ਦਿਨਾਂ ਵਿਚ ਮੁਲਾਕਾਤ ਹੋਈ ਸੀ। ਇਸ ਤੋਂ ਬਾਅਦ ਦੋਵਾਂ ਦਾ ਅਫੇਅਰ ਸ਼ੁਰੂ ਹੋਇਆ ਸੀ। ਇਹ ਰਿਸ਼ਤਾ ਉਸ ਦੌਰ ’ਚ ਵਧਿਆ ਸੀ, ਜਦੋਂ ਸਮਲਿੰਗਤਾ ਨੂੰ ਭਾਰਤ ਵਿਚ ਅਪਰਾਧ ਕਰਾਰ ਦਿੱਤਾ ਜਾਂਦਾ ਸੀ।
ਹੁਣ ਆਸਮਾਨ ਤੋਂ ਲਓ ਤਾਜ ਮਹਿਲ ਦਾ ਨਜ਼ਾਰਾ, ਸੈਲਾਨੀਆਂ ਲਈ ਸ਼ੁਰੂ ਹੋਈ 'ਹੌਟ ਏਅਰ ਬੈਲੂਨ' ਦੀ ਸਵਾਰੀ
NEXT STORY