ਆਗਰਾ- ਸੋਚੋ ਜੇਕਰ ਤੁਹਾਨੂੰ ਆਸਮਾਨ 'ਚ ਉੱਚੀ ਉਡਾਣ ਭਰਨ ਅਤੇ ਗਰਮ ਹਵਾ ਦੇ ਗੁਬਾਰੇ 'ਚ ਬੈਠ ਕੇ ਤਾਜ ਮਹਿਲ ਵੇਖਣ ਦਾ ਮੌਕਾ ਮਿਲੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ। ਨਵੇਂ ਸੈਰ-ਸਪਾਟਾ ਸੀਜ਼ਨ ਵਿਚ ਆਗਰਾ ਆਉਣ ਵਾਲੇ ਸੈਲਾਨੀਆਂ ਲਈ ਇਹ ਸ਼ੁਰੂ ਹੋ ਗਿਆ ਹੈ। ਆਗਰਾ ਪ੍ਰਸ਼ਾਸਨ ਨੇ ਸ਼ਿਲਪ ਗ੍ਰਾਮ-ਤਾਜ ਮਹਿਲ ਕੋਲ ਇਕ ਸੱਭਿਆਚਾਰ ਕੇਂਦਰ ਤੋਂ 'ਹੌਟ ਏਅਰ ਬੈਲੂਨ' (ਗਰਮ ਹਵਾ ਦੇ ਗੁਬਾਰੇ) ਦੀ ਸਵਾਰੀ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਇਹ ਸੈਲਾਨੀਆਂ ਨੂੰ ਆਗਰਾ ਦੇ ਸਮਾਰਕ ਅਤੇ ਹੋਰ ਆਕਰਸ਼ਿਤ ਚੀਜ਼ਾਂ ਦਾ ਨਜ਼ਾਰਾ ਆਸਮਾਨ ਤੋਂ ਵਿਖਾਏਗਾ। ਗੁਬਾਰੇ ਦੀ ਸਵਾਰੀ ਤਾਜ ਕਾਰਨੀਵਲ ਦਾ ਹਿੱਸਾ ਹੋਵੇਗੀ। ਤਾਜ ਕਾਰਨੀਵਲ ਇਕ ਸੱਭਿਆਚਾਰ ਉਤਸਵ ਹੈ, ਜੋ 25 ਨਵੰਬਰ ਤੱਕ ਚੱਲੇਗੀ।
ਇਹ ਵੀ ਪੜ੍ਹੋ- ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਵਰੁਅਚਲ ਦਰਸ਼ਨ ਸ਼ੁਰੂ
ਆਗਰਾ ਡਿਵੀਜ਼ਨ ਕਮਿਸ਼ਨਰ ਰਿਤੂ ਮਾਹੇਸ਼ਵਰੀ ਨੇ ਦੱਸਿਆ ਕਿ ਤਾਜ ਕਾਰਨੀਵਲ ਦਾ ਆਯੋਜਨ 10 ਦਿਨਾਂ ਤਾਜ ਮਹਾਉਤਸਵ ਦੀ ਤਰਜ਼ 'ਤੇ ਕੀਤਾ ਜਾ ਰਿਹਾ ਹੈ, ਜੋ ਫਰਵਰੀ 'ਚ ਸੈਰ-ਸਪਾਟਾ ਸੀਜ਼ਨ ਦੇ ਅਖ਼ੀਰ ਵਿਚ ਆਯੋਜਿਤ ਕੀਤਾ ਜਾਂਦਾ ਹੈ। ਮਾਹੇਸ਼ਵਰੀ ਨੇ ਕਿਹਾ ਕਿ ਤਾਜ ਮਹਾਉਤਸਵ ਦੇ ਉਲਟ ਜਿੱਥੇ ਐਂਟਰੀ ਫੀਸ ਲਈ ਜਾਂਦੀ ਸੀ, ਉੱਥੇ ਹੀ ਤਾਜ ਕਾਰਨੀਵਲ ਸਾਰੇ ਸੈਲਾਨੀਆਂ ਲਈ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ।
ਇਹ ਵੀ ਪੜ੍ਹੋ- ਸਭ ਤੋਂ ਵੱਡਾ ਦਾਨ: 4 ਦਿਨ ਦੇ ਬੱਚੇ ਦੇ ਅੰਗਦਾਨ ਨਾਲ 6 ਬੱਚਿਆਂ ਨੂੰ ਮਿਲੀ ਨਵੀਂ ਜ਼ਿੰਦਗੀ
ਕਾਰਨੀਵਲ ਦਾ ਮੁੱਖ ਆਕਰਸ਼ਣ ਹਾਟ ਏਅਰ ਬੈਲੂਨ ਰਾਈਡ ਹੋਵੇਗਾ ਜੋ 17 ਅਕਤੂਬਰ ਤੋਂ ਸ਼ੁਰੂ ਹੋ ਚੁੱਕਾ ਹੈ। ਸ਼ੁਰੂਆਤੀ ਤੌਰ 'ਤੇ ਸਵਾਰੀ ਦੀ ਪੇਸ਼ਕਸ਼ 5 ਦਿਨਾਂ ਲਈ ਹੋਵੇਗੀ ਅਤੇ ਮੰਗ ਹੋਣ 'ਤੇ ਇਸ ਨੂੰ ਵਧਾਇਆ ਜਾ ਸਕਦਾ ਹੈ। ਸੈਲਾਨੀ 3.5 ਕਿਲੋਮੀਟਰ ਦੇ ਲੂਪ 'ਤੇ ਇਕ ਸੁੰਦਰ ਹਵਾਈ ਯਾਤਰਾ ਦਾ ਆਨੰਦ ਮਾਣ ਸਕਣਗੇ ਜੋ ਤਾਜ ਮਹਿਲ ਦੇ ਨੇੜੇ ਜਾਵੇਗਾ ਪਰ ਇਸ ਤੋਂ ਉੱਪਰ ਨਹੀਂ ਕਿਉਂਕਿ ਇਹ ਇਕ ਉਡਾਣ ਪਾਬੰਦੀਸ਼ੁਦਾ ਖੇਤਰ ਹੈ। ਗੁਬਾਰੇ ਤਾਜ ਮਹਿਲ ਤੋਂ ਲੱਗਭਗ 1 ਕਿਲੋਮੀਟਰ ਦੂਰ ਯਮੁਨਾ ਤੱਟ ਤੋਂ ਉਡਾਣ ਭਰਨਗੇ ਅਤੇ ਤਾਜ ਮਹਿਲ, ਮਹਿਤਾਬ ਬਾਗ ਅਤੇ ਆਗਰਾ ਕਿਲ੍ਹੇ ਕੋਲੋਂ ਲੰਘਣਗੇ। ਮੌਸਮ ਦੀ ਸਥਿਤੀ ਦੇ ਆਧਾਰ 'ਤੇ ਗੁਬਾਰਿਆਂ ਵਿਚ ਇਕ ਸਮੇਂ ਵਿਚ ਵੱਧ ਤੋਂ ਵੱਧ 8 ਯਾਤਰੀਆਂ ਦੀ ਸਮਰੱਥਾ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ’ਚ ਕਸ਼ਮੀਰੀ ਪ੍ਰਵਾਸੀ ਪਰਿਵਾਰਾਂ ਲਈ ਰਾਹਤ ਰਾਸ਼ੀ ਵਧਾਕੇ 27,000 ਰੁਪਏ ਪ੍ਰਤੀ ਮਹੀਨਾ ਕੀਤੀ
NEXT STORY