ਅਹਿਮਦਾਬਾਦ (ਭਾਸ਼ਾ) - ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਇਕ ਦਿਨ ਪਹਿਲਾਂ ਸਮਰਾਟ ਚੌਧਰੀ ਨੂੰ ਕਥਿਤ ਤੌਰ ’ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਇਸ ਮਾਮਲੇ ਦੇ ਸਬੰਧ ਵਿਚ ਪੁਲਸ ਨੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਗੁਜਰਾਤ ਦੇ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਸ ਗੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ - 6 ਮੁਫ਼ਤ ਸਿਲੰਡਰ, 8 ਗ੍ਰਾਮ ਸੋਨਾ ਤੇ 25 ਲੱਖ ਦਾ ਮੁਫ਼ਤ ਇਲਾਜ, ਚੋਣਾਂ ਲਈ ਇਸ ਪਾਰਟੀ ਦਾ ਵੱਡਾ ਐਲਾਨ
ਮਾਮਲੇ ਦੀ ਜਾਂਚ ਦੌਰਾਨ ਪੁਲਸ ਨੇ ਦੱਸਿਆ ਕਿ ਮੁਲਜ਼ਮ ਸ਼ੇਖਰ ਯਾਦਵ (32) ਅਹਿਮਦਾਬਾਦ ਦੇ ਸਾਣੰਦ ਤਾਲੁਕਾ ਦਾ ਨਿਵਾਸੀ ਅਤੇ ਬਿਹਾਰ ਦੇ ਬਾਂਕਾ ਜ਼ਿਲ੍ਹੇ ਦਾ ਮੂਲ ਨਿਵਾਸੀ ਹੈ। ਅਹਿਮਦਾਬਾਦ (ਦਿਹਾਤੀ) ਦੇ ਪੁਲਸ ਸੁਪਰਡੈਂਟ (ਐੱਸ. ਪੀ.) ਓਮ ਪ੍ਰਕਾਸ਼ ਜਾਟ ਨੇ ਦੱਸਿਆ ਕਿ ਯਾਦਵ ਨੇ ਕਥਿਤ ਤੌਰ ’ਤੇ ਪਿਛਲੇ ਮੰਗਲਵਾਰ ਨੂੰ ਸਮਰਾਟ ਚੌਧਰੀ ਦੇ ਦਫ਼ਤਰ ’ਚ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਧਮਕੀ ਦੇ ਇਕ ਦਿਨ ਬਾਅਦ ਸਮਰਾਟ ਨੇ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।
ਇਹ ਵੀ ਪੜ੍ਹੋ - ਅਗਲੇ 48 ਘੰਟੇ ਅਹਿਮ! ਬਦਲ ਸਕਦਾ ਮੌਸਮ ਦਾ ਮਿਜਾਜ਼, ਕਈ ਸੂਬਿਆਂ 'ਚ ਮੀਂਹ ਦਾ ਯੈਲੋ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਈ ਦੇ ਪਹਿਲੇ ਹਫ਼ਤੇ ਇਨ੍ਹਾਂ 4 ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ! ਬਣ ਰਿਹੈ ਦੁਰਲੱਭ 'ਲਾਭ ਦ੍ਰਿਸ਼ਟੀ ਰਾਜਯੋਗ'
NEXT STORY