ਪਟਨਾ- ਬਿਹਾਰ ਸਰਕਾਰ ਦੇ ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ ਪ੍ਰਸਾਦ ਅਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੂੰ ਪ੍ਰਦਾਨ ਕੀਤੀ ਗਈ 'ਜ਼ੈੱਡ ਪਲੱਸ' ਸ਼੍ਰੇਣੀ ਦੀ ਸੁਰੱਖਿਆ ਵਾਪਸ ਲੈ ਲਈ ਹੈ। ਨਾਲ ਹੀ, ਸਾਬਕਾ ਵਿਧਾਇਕ ਤੇਜ ਪ੍ਰਤਾਪ ਯਾਦਵ ਦੀ 'ਵਾਈ' ਸ਼੍ਰੇਣੀ ਦੀ ਸੁਰੱਖਿਆ ਵੀ ਹਟਾ ਦਿੱਤੀ ਗਈ ਹੈ। ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ, ਸੰਸਦ ਮੈਂਬਰ ਮੀਸਾ ਭਾਰਤੀ ਅਤੇ ਤੇਜਸਵੀ ਦੀ ਪਤਨੀ ਰਾਜਸ਼੍ਰੀ ਯਾਦਵ ਦੀ ਮੌਜੂਦਾ ਸੁਰੱਖਿਆ ਬਰਕਰਾਰ ਰੱਖੀ ਗੀ ਹੈ। ਰਾਜ ਦੇ ਗ੍ਰਹਿ ਵਿਭਾਗ ਨੇ ਇਸ ਸੰਬੰਧ 'ਚ ਵੀਰਵਾਰ ਨੂੰ ਆਦੇਸ਼ ਜਾਰੀ ਕੀਤਾ। ਸਰਕਾਰ ਨੇ ਕਿਹਾ ਕਿ ਇਹ ਫੈਸਲਾ 4 ਜੂਨ ਨੂੰ ਹੋਈ ਰਾਜ ਸੁਰੱਖਿਆ ਕਮੇਟੀ ਦੀ ਬੈਠਕ ਦੀਆਂ ਸਿਫਾਰਿਸ਼ਾਂ ਦੇ ਆਧਾਰ 'ਤੇ ਲਿਆ ਗਿਆ ਹੈ। ਇਹ ਆਦੇਸ਼ ਬਿਹਾਰ ਪੁਲਸ ਹੈੱਡ ਕੁਆਰਟਰ ਅਤੇ ਸੰਬੰਧਤ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਨਵੇਂ ਸੁਰੱਖਿਆ ਪ੍ਰਬੰਧਾਂ ਨੂੰ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਗ੍ਰਹਿ ਵਿਭਾਗ ਵਲੋਂ ਜਾਰੀ ਚਿੱਠੀ ਅਨੁਸਾਰ, ਲਾਲੂ ਪ੍ਰਸਾਦ ਅਤੇ ਰਾਬੜੀ ਦੇਵੀ ਨੂੰ ਦਿੱਤੀ ਗਈ 'ਜ਼ੈੱਡ ਪਲੱਸ' ਸ਼੍ਰੇਣੀ ਦੀ ਸੁਰੱਖਿਆ ਖ਼ਤਮ ਕਰ ਦਿੱਤੀ ਗਈ ਹੈ।
ਹਾਲਾਂਕਿ ਦੋਵੇਂ ਸਾਬਕਾ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਨੂੰ ਇਸ ਲਿਹਾਜ ਨਾਲ ਬਿਹਾਰ ਸਰਕਾਰ ਦੇ ਇਕ ਵੱਖ ਕਾਨੂੰਨੀ ਪ੍ਰਬੰਧ ਦੇ ਅਧੀਨ ਸੁਰੱਖਿਆ ਉਪਲੱਬਧ ਕਰਵਾਈ ਜਾਵੇਗੀ। ਆਦੇਸ਼ ਅਨੁਸਾਰ, ਰਾਬੜੀ ਦੇਵੀ ਨੂੰ ਬਿਹਾਰ ਸਰਕਾਰ ਦੇ ਵਿਸ਼ੇਸ਼ ਸੁਰੱਖਿਆ ਦਲ ਐਕਟ, 2010 ਦੇ ਅਧੀਨ ਬਿਹਾਰ ਵਿਸ਼ੇਸ਼ ਆਰਮਡ ਪੁਲਸ (ਬੀਐੱਸਏਪੀ) ਦੀ 2-8 ਹਾਊਸ ਗਾਰਡ ਟੀਮ, ਤਿੰਨ ਮਹਿਲਾ ਅਤੇ ਤਿੰਨ ਪੁਰਸ਼ ਬਾਡੀਗਾਰਡ, ਬੁਲੇਟਪਰੂਫ ਵਾਹਨ ਅਤੇ ਐਸਕਾਰਟ ਵਾਹਨ ਉਪਲੱਬਧ ਕਰਵਾਇਆ ਜਾਵੇਗਾ। ਇਸੇ ਐਕਟ ਦੇ ਅਧੀਨ ਲਾਲੂ ਪ੍ਰਸਾਦ ਨੂੰ 2-8 ਹਾਊਸ ਗਾਰਡ ਟੀਮ ਦਿੱਤੀ ਜਾਵੇਗੀ। ਉਨ੍ਹਾਂ ਦੀ ਸੁਰੱਖਿਆ ਲਈ 2 ਬਾਡੀਗਾਰਡ ਤਾਇਨਾਤ ਰਹਿਣਗੇ। ਨਾਲ ਹੀ ਉਨ੍ਹਾਂ ਨੂੰ ਐਸਕਾਰਟ, ਪਾਇਲਟ ਅਤੇ ਬੁਲੇਟਪਰੂਫ ਵਾਹਨ ਦੀ ਸਹੂਲਤ ਵੀ ਮਿਲੇਗੀ। ਸੂਬਾ ਸਰਕਾਰ ਨੇ ਲਾਲੂ ਪ੍ਰਸਾਦ ਦੇ ਬੇਟੇ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਪ੍ਰਸਾਦ ਯਾਦਵ ਨੂੰ ਪਹਿਲੇ ਤੋਂ ਪ੍ਰਾਪਤ 'ਵਾਈ ਪਲੱਸ' ਸ਼੍ਰੇਣੀ ਦੀ ਸੁਰੱਖਿਆ ਬਰਕਰਾਰ ਰੱਖੀ ਹੈ। ਉਨ੍ਹਾਂ ਨੂੰ 1-4 ਹਾਊਸ ਗਾਰਡ, 6 ਬਾਡੀਗਾਰਡ ਅਤੇ 5 ਪੁਲਸ ਮੁਲਾਜ਼ਮਾਂ ਵਾਲੇ ਐਸਕਾਰਟ ਵਾਹਨ ਉਪਲੱਬਧ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਉਤਰਾਖੰਡ: ਟੈਂਪੂ ਟਰੈਵਲਰ ਪਲਟਣ ਨਾਲ ਬਦਰੀਨਾਥ ਜਾ ਰਹੀ ਔਰਤ ਦੀ ਮੌਤ, 17 ਹੋਰ ਜ਼ਖਮੀ
NEXT STORY