ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਨਵੇਂ ਮੋਬਾਈਲ ਹੈਂਡਸੈੱਟਾਂ ਵਿੱਚ "ਸੰਚਾਰ ਸਾਥੀ" ਐਪ ਦੀ ਪਹਿਲਾਂ ਤੋਂ ਮੌਜੂਦ ਹੋਣ ਸਬੰਧੀ ਦੂਰਸੰਚਾਰ ਵਿਭਾਗ ਦੇ ਨਿਰਦੇਸ਼ ਨੂੰ ਲੈ ਕੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਇਹ ਇਕ "ਜਾਸੂਸੀ ਐਪ" ਹੈ। ਇਸ ਨਾਲ ਸਰਕਾਰ ਦੇਸ਼ ਨੂੰ ਤਾਨਾਸ਼ਾਹੀ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਰਸੰਚਾਰ ਵਿਭਾਗ ਨੇ ਮੋਬਾਈਲ ਹੈਂਡਸੈੱਟ ਨਿਰਮਾਤਾਵਾਂ ਅਤੇ ਆਯਾਤਕਾਂ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ ਕਿ ਸਾਰੇ ਨਵੇਂ ਮੋਬਾਈਲ ਡਿਵਾਈਸਾਂ ਵਿੱਚ ਧੋਖਾਧੜੀ ਰਿਪੋਰਟਿੰਗ ਐਪ "ਸੰਚਾਰ ਸਾਥੀ" ਪਹਿਲਾਂ ਤੋਂ ਸਥਾਪਿਤ ਹੋਣੀ ਚਾਹੀਦੀ ਹੈ।
ਪੜ੍ਹੋ ਇਹ ਵੀ - ਕੱਢ ਲਓ ਕੰਬਲ-ਰਜਾਈਆਂ, ਬਾਲ ਲਓ ਅੱਗ! ਇਨ੍ਹਾਂ ਸੂਬਿਆਂ 'ਚ ਪਵੇਗੀ ਕੜਾਕੇ ਦੀ ਠੰਡ
ਪ੍ਰਿਯੰਕਾ ਗਾਂਧੀ ਨੇ ਸੰਸਦ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਸੰਚਾਰ ਸਾਥੀ ਇੱਕ ਜਾਸੂਸੀ ਐਪ ਹੈ ਅਤੇ ਸਪੱਸ਼ਟ ਤੌਰ 'ਤੇ ਇਹ ਹਾਸੋਹੀਣਾ ਹੈ। ਨਾਗਰਿਕਾਂ ਨੂੰ ਨਿੱਜਤਾ ਦਾ ਅਧਿਕਾਰ ਹੈ। ਹਰ ਕਿਸੇ ਨੂੰ ਨਿੱਜਤਾ ਦਾ ਇਹ ਅਧਿਕਾਰ ਹੋਣਾ ਚਾਹੀਦਾ ਹੈ ਕਿ ਉਹ ਸਰਕਾਰ ਦੀ ਨਜ਼ਰ ਤੋਂ ਬਿਨਾਂ ਪਰਿਵਾਰ ਅਤੇ ਦੋਸਤਾਂ ਨੂੰ ਸੁਨੇਹੇ ਭੇਜ ਸਕੇ।" ਉਨ੍ਹਾਂ ਦਾਅਵਾ ਕੀਤਾ, "ਇਹ ਸਿਰਫ਼ ਟੈਲੀਫ਼ੋਨ 'ਤੇ ਜਾਸੂਸੀ ਕਰਨਾ ਨਹੀਂ ਹੈ। ਉਹ (ਸਰਕਾਰ) ਇਸ ਦੇਸ਼ ਨੂੰ ਹਰ ਰੂਪ ਵਿੱਚ ਤਾਨਾਸ਼ਾਹੀ ਵਿੱਚ ਬਦਲ ਰਹੇ ਹਨ। ਸੰਸਦ ਨਹੀਂ ਚੱਲ ਰਹੀ ਹੈ, ਕਿਉਂਕਿ ਸਰਕਾਰ ਕਿਸੇ ਵੀ ਚੀਜ਼ 'ਤੇ ਚਰਚਾ ਕਰਨ ਤੋਂ ਇਨਕਾਰ ਕਰਦੀ ਹੈ। ਵਿਰੋਧੀ ਧਿਰ ਨੂੰ ਦੋਸ਼ੀ ਠਹਿਰਾਉਣਾ ਆਸਾਨ ਹੈ ਪਰ ਉਹ ਕਿਸੇ ਵੀ ਚੀਜ਼ 'ਤੇ ਚਰਚਾ ਨਹੀਂ ਹੋਣ ਦੇ ਰਹੇ ਅਤੇ ਇਹ ਲੋਕਤੰਤਰ ਨਹੀਂ ਹੈ।"
ਪੜ੍ਹੋ ਇਹ ਵੀ - 'ਜਹਾਜ਼ 'ਚ ਬੰਬ ਹੈ...!' ਕੁਵੈਤ ਤੋਂ ਭਾਰਤ ਆ ਰਹੀ IndiGo flight 'ਚ ਮਚੀ ਸਨਸਨੀ, ਹੋਈ ਐਮਰਜੈਂਸੀ ਲੈਂਡਿੰਗ
ਉਨ੍ਹਾਂ ਦਾ ਕਹਿਣਾ ਸੀ ਕਿ ਇੱਕ ਸਿਹਤਮੰਦ ਲੋਕਤੰਤਰ ਵਿੱਚ ਚਰਚਾ ਹੋਣੀ ਜ਼ਰੂਰੀ ਹੈ ਅਤੇ ਹਰ ਕਿਸੇ ਦੇ ਵੱਖੋ-ਵੱਖਰੇ ਵਿਚਾਰ ਹੁੰਦੇ ਹਨ, ਜਿਨ੍ਹਾਂ ਨੂੰ ਸਰਕਾਰਾਂ ਸੁਣਦੀਆਂ ਹਨ। ਲੋਕ ਸਭਾ ਮੈਂਬਰ ਪ੍ਰਿਯੰਕਾ ਗਾਂਧੀ ਨੇ ਕਿਹਾ, "ਧੋਖਾਧੜੀ ਦੀ ਰਿਪੋਰਟ ਕਰਨ ਅਤੇ ਇਹ ਦੇਖਣਾ ਕਿ ਭਾਰਤ ਦਾ ਹਰ ਨਾਗਰਿਕ ਆਪਣੇ ਫ਼ੋਨ 'ਤੇ ਕੀ ਕਰ ਰਿਹਾ ਹੈ... ਇਕ ਬਹੁਤ ਬਾਰੀਕ ਰੇਖਾ ਹੁੰਦਗੀ ਹੈ...ਧੋਖਾਧੜੀ ਦੀ ਰਿਪੋਰਟ ਕਰਨ ਲਈ ਇੱਕ ਪ੍ਰਭਾਵਸ਼ਾਲੀ ਪ੍ਰਣਾਲੀ ਦੀ ਲੋੜ ਹੈ। ਅਸੀਂ ਸਾਈਬਰ ਸੁਰੱਖਿਆ ਦੇ ਸੰਦਰਭ ਵਿੱਚ ਇਸ 'ਤੇ ਕਾਫ਼ੀ ਵਿਸਥਾਰ ਨਾਲ ਚਰਚਾ ਕੀਤੀ। ਸਾਈਬਰ ਸੁਰੱਖਿਆ ਦੀ ਲੋੜ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਇਹ ਤੁਹਾਨੂੰ ਹਰ ਨਾਗਰਿਕ ਦੇ ਫ਼ੋਨ ਵਿੱਚ ਜਾਣ ਦਾ ਬਹਾਨਾ ਦਿੰਦਾ ਹੈ।" ਉਨ੍ਹਾਂ ਨੇ ਇਹ ਵੀ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਨਾਗਰਿਕ ਖੁਸ਼ ਹੋਵੇਗਾ।"
ਪੜ੍ਹੋ ਇਹ ਵੀ - ਵਿਨਾਸ਼ਕਾਰੀ ਹੋਵੇਗਾ ਸਾਲ 2026! ਬਾਬਾ ਵੇਂਗਾ ਦੀ ਸਾਹਮਣੇ ਆਈ ਡਰਾਉਣੀ ਭਵਿੱਖਬਾਣੀ
ਪੰਜਾਬ 'ਚ ਵੱਡੇ ਭੂਚਾਲ ਦਾ ਖ਼ਤਰਾ! ਕੰਬ ਜਾਣਗੇ ਚੰਡੀਗੜ੍ਹ, ਅੰਮ੍ਰਿਤਸਰ, ਜਲੰਧਰ ਸਣੇ ਇਹ ਇਲਾਕੇ
NEXT STORY