ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਬਣੀ ਕਮੇਟੀ ਨੇ ਰਾਸ਼ਟਰਪਤੀ ਦੇ ਸਕੱਤਰ ਸੰਜੈ ਕੋਠਾਰੀ ਨੂੰ ਕੇਂਦਰੀ ਵਿਜ਼ੀਲੈਂਸ ਕਮਿਸ਼ਨਰ (ਸੀ.ਵੀ.ਸੀ) ਦਾ ਨਵਾਂ ਮੁਖੀ ਚੁਣਿਆ ਗਿਆ ਹੈ। ਦੱਸ ਦੇਈਏ ਕਿ ਕਮੇਟੀ ਵੱਲੋਂ ਅੱਜ ਇਹ ਫੈਸਲਾ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਸੰਜੈ ਕੋਠਾਰੀ ਨੇ ਸੀ.ਵੀ.ਸੀ ਦੇ ਰੂਪ 'ਚ ਸਹੁੰ ਲਈ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਸਾਹਮਣੇ ਰਾਸ਼ਟਰਪਤੀ ਭਵਨ 'ਚ ਆਪਣੇ ਅਹੁਦੇ ਦੀ ਸਹੁੰ ਚੁੱਕੀ। ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ-ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਤੇ ਹੋਰ ਲੋਕ ਵੀ ਸ਼ਾਮਲ ਸਨ। ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਲਾਕਡਾਊਨ ਨਿਯਮਾਂ ਦਾ ਪਾਲਣ ਕਰਦਿਆਂ ਸਮਾਗਮ 'ਚ ਸ਼ਾਮਲ ਹੋਏ ਲੋਕਾਂ ਨੇ ਇਕ-ਦੂਜੇ ਤੋਂ ਸਰੀਰਕ ਦੂਰੀ ਬਣਾਈ ਰੱਖੀ ਤੇ ਇਕ ਦੂਜੇ ਤੋਂ ਘੱਟ ਇਕ-ਇਕ ਮੀਟਰ ਦੀ ਦੂਰੀ 'ਤੇ ਇਕ-ਦੂਜੇ ਦੇ ਬੈਠਣ ਦੀ ਵਿਵਸਥਾ ਕੀਤੀ ਗਈ।
ਇਹ ਵੀ ਦੱਸਿਆ ਜਾਂਦਾ ਹੈ ਕਿ ਸੰਜੈ ਕੋਠਾਰੀ ਹਰਿਆਣਾ ਕੈਡਰ ਦੇ 1978 ਬੈਚ ਦੇ ਅਤੇ ਜੁਲਕਾ ਮੱਧ ਪ੍ਰਦੇਸ਼ ਕੈਡਰ ਦੇ 1979 ਬੈਚ ਦੇ ਸੇਵਾਮੁਕਤ ਆਈ.ਏ.ਐੱਸ ਅਧਿਕਾਰੀ ਹਨ। ਇਸ ਤੋਂ ਪਹਿਲਾਂ ਉਹ ਰਾਸ਼ਟਰਪਤੀ ਦੇ ਸੈਕਟਰੀ ਸਨ।
ਹੈਂ ਇਹ ਕੀ ਇੰਨੀ ਭੀੜ? ਸੋਸ਼ਲ ਡਿਸਟੈਂਸਿੰਗ ਦੀਆਂ ਸ਼ਰੇਆਮ ਉਡਾਈਆਂ ਧੱਜੀਆਂ, ਵੀਡੀਓ ਵਾਇਰਲ
NEXT STORY