ਅਗਰਤਲਾ, (ਭਾਸ਼ਾ)- ਉੱਤਰੀ ਤ੍ਰਿਪੁਰਾ ਦੇ ਧਰਮਨਗਰ ਸਥਿਤ ਹੋਲੀ ਕਰਾਸ ਕਾਨਵੈਂਟ ਸਕੂਲ ’ਚ ਸਰਸਵਤੀ ਪੂਜਾ ਦੀ ਮਨਜ਼ੂਰੀ ਨਹੀਂ ਦਿੱਤੀ ਗਈ, ਜਿਸ ਨਾਲ ਵਿਵਾਦ ਛਿੜ ਗਿਆ। ਸਕੂਲ ਅਧਿਕਾਰੀਆਂ ਵੱਲੋਂ ਕਥਿਤ ਤੌਰ ’ਤੇ ਕੰਪਲੈਕਸ ’ਚ ਪੂਜਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਕਾਰਨ ਇਹ ਮੁੱਦਾ ਹਿੰਦੂ ਸੰਗਠਨਾਂ ਦੇ ਵਿਚਕਾਰ ਵਿਆਪਕ ਚਰਚਾ ਤੇ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਨੇ ਇਲਜ਼ਾਮ ਲਾਇਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਕੂਲ ’ਚ ਸਰਸਵਤੀ ਪੂਜਾ ਆਯੋਜਿਤ ਕਰਨ ਦੀ ਮਨਜ਼ੂਰੀ ਮੰਗ ਰਹੇ ਹਨ। ਸੰਗਠਨ ਦਾ ਦਾਅਵਾ ਹੈ ਕਿ ਕਈ ਅਪੀਲਾਂ ਦੇ ਬਾਵਜੂਦ, ਸਕੂਲ ਪ੍ਰਬੰਧਕਾਂ ਨੇ ਅਜੇ ਤੱਕ ਕੋਈ ਰਸਮੀ ਮਨਜ਼ੂਰੀ ਨਹੀਂ ਦਿੱਤੀ ਹੈ। ਵਿਹਿਪ ਦਾ ਤਰਕ ਹੈ ਕਿ ਹੋਲੀ ਕਰਾਸ ਕਾਨਵੈਂਟ ਸਕੂਲ ਦੇ ਲੱਗਭਗ 95 ਫੀਸਦੀ ਵਿਦਿਆਰਥੀ ਹਿੰਦੂ ਬੰਗਾਲੀ ਭਾਈਚਾਰੇ ਨਾਲ ਸਬੰਧਤ ਹਨ। ਸਰਸਵਤੀ ਪੂਜਾ ਦੀ ਮਨਜ਼ੂਰੀ ਦੇਣ ਨਾਲ ਵਿਦਿਆਰਥੀ ਇਕ ਸੱਭਿਆਚਾਰਕ ਅਤੇ ਧਾਰਮਿਕ ਤੌਰ ’ਤੇ ਮਹੱਤਵਪੂਰਨ ਤਿਉਹਾਰ ’ਚ ਸ਼ਾਮਲ ਹੋ ਸਕਣਗੇ, ਜਿਸ ਨਾਲ ਉਨ੍ਹਾਂ ਦੀਆਂ ਰਵਾਇਤਾਂ ਨੂੰ ਸੁਰੱਖਿਅਤ ਰੱਖਣ ’ਚ ਮਦਦ ਮਿਲੇਗੀ।
ਸ਼ਰਾਬ ਘਪਲਾ ਮਾਮਲਾ : ਈ. ਡੀ. ਨੇ ਸਾਬਕਾ ਸੰਸਦ ਮੈਂਬਰ ਵਿਜੇ ਸਾਈਂ ਕੋਲੋਂ ਕੀਤੀ ਪੁੱਛਗਿੱਛ
NEXT STORY