ਨਵੀਂ ਦਿੱਲੀ- ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਲਈ ਚੰਗੀ ਖ਼ਬਰ ਹੈ। ਬਿਜਲੀ ਮਹਿਕਮੇ 'ਚ ਢੇਰ ਸਾਰੀਆਂ ਅਸਾਮੀਆਂ ਨਿਕਲੀਆਂ ਹਨ। ਮੱਧ ਪ੍ਰਦੇਸ਼ ਪੱਛਮੀ ਖੇਤਰ ਬਿਜਲੀ ਵੰਡ ਕੰਪਨੀ ਲਿਮਟਿਡ (MPPKVVCL) ਨੇ ਅਫ਼ਸਰ ਸਹਾਇਕ, ਲਾਈਨ ਅਟੈਂਡੈਂਟ, ਸਕਿਓਰਿਟੀ ਸਬ ਇੰਸਪੈਕਟਰ, ਜੂਨੀਅਰ ਇੰਜੀਨੀਅਰ, ਸਹਾਇਕ ਮੈਨੇਜਰ, ਸਟੋਰ ਕੀਪਰ ਸਮੇਤ ਕਈ ਅਹੁਦਿਆਂ 'ਤੇ ਅਸਾਮੀਆਂ ਕੱਢੀਆਂ ਹਨ। ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ ਅਧਿਕਾਰਤ ਵੈੱਬਸਾਈਟ 'ਤੇ 24 ਦਸੰਬਰ 2024 ਤੋਂ ਸ਼ੁਰੂ ਹੋ ਗਈ ਹੈ। ਯੋਗ ਉਮੀਦਵਾਰ ਆਖਰੀ ਤਾਰੀਖ਼ 23 ਜਨਵਰੀ 2025 ਤੱਕ ਅਪਲਾਈ ਕਰ ਸਕਦੇ ਹਨ।
ਭਰਤੀ ਦਾ ਵੇਰਵਾ
ਮੱਧ ਪ੍ਰਦੇਸ਼ ਦੀ ਇਹ ਅਸਾਮੀ MP ਪਾਵਰ ਟਰਾਂਸਮਿਸ਼ਨ ਕੰਪਨੀ ਲਿਮਟਿਡ ਜਬਲਪੁਰ, MP ਪਾਵਰ ਮੈਨੇਜਮੈਂਟ ਕੰਪਨੀ ਲਿਮਟਿਡ ਜਬਲਪੁਰ, MP ਸੈਂਟਰਲ ਏਰੀਆ ਇਲੈਕਟ੍ਰੀਸਿਟੀ ਡਿਸਟ੍ਰੀਬਿਊਸ਼ਨ ਕੰਪਨੀ ਲਿਮਟਿਡ ਭੋਪਾਲ ਸਮੇਤ ਕੁੱਲ 6 ਕੰਪਨੀਆਂ ਲਈ ਹੈ। ਅਸਾਮੀਆਂ ਦੀ ਗਿਣਤੀ 2573 ਹੈ।
ਯੋਗਤਾ
ਮੱਧ ਪ੍ਰਦੇਸ਼ ਦੀ ਇਸ ਭਰਤੀ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ, ਆਈ.ਟੀ.ਆਈ., 12ਵੀਂ, ਗ੍ਰੈਜੂਏਸ਼ਨ/ਇੰਜੀਨੀਅਰਿੰਗ ਡਿਗਰੀ/ਬੀ.ਈ./ਬੀ.ਟੈਕ/ਐਮ. ਐਸ. ਡਬਲਯੂ ਡਿਗਰੀ ਆਦਿ ਦੀ ਵਿਦਿਅਕ ਯੋਗਤਾ ਹੋਣੀ ਚਾਹੀਦੀ ਹੈ।
ਉਮਰ ਹੱਦ
ਇਸ ਭਰਤੀ ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਤੈਅ ਕੀਤੀ ਗਈ ਹੈ। ਉਮਰ ਹੱਦ ਦੀ ਗਣਨਾ 1 ਜਨਵਰੀ 2024 ਦੇ ਆਧਾਰ 'ਤੇ ਕੀਤੀ ਜਾਵੇਗੀ। ਜਦੋਂ ਕਿ ਰਾਖਵੀਆਂ ਸ਼੍ਰੇਣੀਆਂ ਨੂੰ ਉਮਰ ਹੱਦ 'ਚ ਛੋਟ ਦਿੱਤੀ ਗਈ ਹੈ।
ਚੋਣ ਪ੍ਰਕਿਰਿਆ
ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ।
ਅਰਜ਼ੀ ਫੀਸ
ਆਮ/ਹੋਰ ਸੂਬਿਆਂ ਦੇ ਉਮੀਦਵਾਰਾਂ ਨੂੰ ਅਰਜ਼ੀ ਦੌਰਾਨ 1200 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ EWS/OBC/SC/ST ਅਤੇ PH ਸ਼੍ਰੇਣੀ ਦੇ ਉਮੀਦਵਾਰਾਂ ਨੂੰ 600 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ।
ਇਸ ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ ਉਮੀਦਵਾਰ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ। ਜੇਕਰ ਤੁਹਾਨੂੰ ਆਨਲਾਈਨ ਅਰਜ਼ੀ ਭਰਨ 'ਚ ਕੋਈ ਸਮੱਸਿਆ ਆਉਂਦੀ ਹੈ, ਤਾਂ ਤੁਸੀਂ ਪੋਰਟਲ 'ਤੇ ਦਿੱਤੇ ਹੈਲਪ ਡੈਸਕ ਟੈਬ ਦੀ ਮਦਦ ਨਾਲ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਹੈਲਪਲਾਈਨ ਨੰਬਰ 0755-6720200 'ਤੇ ਕਾਲ ਕਰਕੇ ਮਦਦ ਲੈ ਸਕਦੇ ਹੋ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
2027 ਤੱਕ ਇਲੈਕਟ੍ਰਾਨਿਕਸ ਖੇਤਰ ’ਚ ਪੈਦਾ ਹੋਣਗੀਆਂ 12 ਕਰੋੜ ਨੌਕਰੀਆਂ
NEXT STORY