ਨਵੀਂ ਦਿੱਲੀ- ਉੱਤਰਾਖੰਡ ਵਿਚ ਬੀਤੇ ਦਿਨੀਂ ਆਈ ‘ਜਲ ਪਰਲੋ’ ਦੀਆਂ ਪਹਿਲਾਂ ਤੇ ਬਾਅਦ ਦੀਆਂ ਸੈਟੇਲਾਈਟ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਲਾਂ ਵਿਚ ਹੀ ਉਥੋਂ ਦੀ ਤਸਵੀਰ ਹੀ ਬਦਲ ਗਈ। ਇਹ ਉਹ ਥਾਂ ਹੈ, ਜਿੱਥੋਂ ਬਰਫ ਅਤੇ ਮਲਬਾ ਰੁੜ੍ਹ ਕੇ ਧੌਲੀਗੰਗਾ ਦੀ ਡੂੰਘੀ ਤੇ ਤੇਜ਼ ਵਹਾਅ ਵਾਲੀ ਨਦੀ ਘਾਟੀ ’ਚ ਡਿੱਗਿਆ ਸੀ। ਇਹ ਨਦੀ ਅਲਕਨੰਦਾ ਨਦੀ ’ਚ ਜਾ ਕੇ ਮਿਲਦੀ ਹੈ।
ਇਹ ਖ਼ਬਰ ਪੜ੍ਹੋ- ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ
ਇਸ ’ਚ ਪਹਿਲੀ ਤਸਵੀਰ 6 ਫਰਵਰੀ ਦੀ ਹੈ, ਜਿਸ ’ਚ ਰਿਜ-ਆਈਨ ਸਾਫ ਦਿਖਾਈ ਦੇ ਰਹੀ ਹੈ। ਜਦਕਿ ਦੂਜੀ ਤਸਵੀਰ ਇਸ ਤੋਂ ਦੂਜੇ ਦਿਨ 7 ਫਰਵਰੀ ਦੀ ਹੈ। ਇਸ ’ਚ ਬਰਫ ਅਤੇ ਰਿਜ ਲਾਈਨ ਦਾ ਵੱਡਾ ਖੇਤਰ ਦਿਖਾਈ ਦੇ ਰਿਹਾ ਹੈ। ਬਰਫ ਦੇ ਨਦੀ ਘਾਟੀ ’ਚ ਤੋਦੇ ਡਿੱਗਣ ਨਾਲ ਰੁੜਿ੍ਹ੍ਹਆ ਮਲਬਾ ਵੀ 7 ਫਰਵਰੀ ਦੀ ਤਸਵੀਰ ’ਚ ਸਾਫ ਦਿਖਾਈ ਦਿੰਦਾ ਹੈ।
ਜ਼ਿਕਰਯੋਗ ਹੈ ਕਿ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਆਈ ਆਫ਼ਤ ’ਚ ਮਰਨ ਵਾਲਿਆਂ ਦੀ ਗਿਣਤੀ ਮੰਗਲਵਾਰ ਨੂੰ 31 ਤੱਕ ਪਹੁੰਚ ਗਈ ਹੈ, ਜਦਕਿ ਐੱਨ. ਟੀ. ਪੀ. ਸੀ. ਦੀ ਨੁਕਸਾਨੀ ਗਈ ਤਪੋਵਨ-ਵਿਸ਼ਣੂਗਾਡ ਜਲ ਬਿਜਲੀ ਪ੍ਰਾਜੈਕਟ ਦੀ ਸੁਰੰਗ ਵਿਚ ਫਸੇ 35 ਲੋਕਾਂ ਨੂੰ ਬਾਹਰ ਕੱਢਣ ਲਈ ਫ਼ੌਜ ਸਮੇਤ ਕਈ ਏਜੰਸੀਆਂ ਦਾ ਸਾਂਝਾ ਬਚਾਅ ਅਤੇ ਰਾਹਤ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇੱਥੇ ਸੂੂਬਾਈ ਐਮਰਜੈਂਸੀ ਪਰਿਚਾਲਣ ਕੇਂਦਰ ਤੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਆਫ਼ਤ ਤੋਂ ਪੀੜਤ ਖੇਤਰ ਵਿਚ ਵੱਖ-ਵੱਖ ਥਾਵਾਂ ਤੋਂ ਕੁੱਲ 31 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ, ਜਦਕਿ 175 ਹੋਰ ਲਾਪਤਾ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਦੀਪ ਸਿੱਧੂ ਦੀ ਗ੍ਰਿਫਤਾਰੀ ਸਹੀ, ਪ੍ਰਧਾਨ ਮੰਤਰੀ ਦਾ ਭਾਸ਼ਣ ਗਲਤ : ਰਾਕੇਸ਼ ਟਿਕੈਤ
NEXT STORY