ਨਵੀਂ ਦਿੱਲੀ- ਇਸ ਮਹੀਨੇ ਦੇ ਆਖ਼ਰੀ ਦਿਨਾਂ ਵਿਚ ਇਕ ਸੈਟੇਲਾਈਟ ਲਾਂਚ ਕੀਤਾ ਜਾਵੇਗਾ, ਜੋ ਆਪਣੇ ਨਾਲ ਭਗਵਦ ਗੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲੈ ਕੇ ਪੁਲਾੜ ਵਿਚ ਜਾਵੇਗਾ। ਇਸ ਨੈਨੋ ਸੈਟੇਲਾਈਟ ਦਾ ਨਾਮ ਭਾਰਤ ਦੇ ਪੁਲਾੜ ਪ੍ਰੋਗਰਾਮ ਨੂੰ ਆਕਾਰ ਦੇਣ ਵਾਲੇ ਮਹਾਨ ਵਿਗਿਆਨ ਸਤੀਸ਼ ਧਵਨ ਦੇ ਨਾਂ 'ਤੇ ਪਿਆ ਹੈ। ਨਿੱਜੀ ਖੇਤਰ ਦਾ ਇਹ ਪਹਿਲਾ ਉਪਗ੍ਰਹਿ ਹੋਵੇਗਾ, ਜੋ ਦੂਜੇ ਪੁਲਾੜ ਮਿਸ਼ਨ ਵਾਂਗ ਭਗਵਦ ਗੀਤਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਅਤੇ 25 ਹਜ਼ਾਰ ਹੋਰਨਾਂ ਵਿਅਕਤੀਆਂ ਦੇ ਨਾਂਵਾਂ ਨੂੰ ਲੈ ਕੇ ਪੁਲਾੜ 'ਚ ਜਾਵੇਗਾ।
ਇਹ ਵੀ ਪੜ੍ਹੋ : ਟੂਲਕਿੱਟ ਮਾਮਲੇ 'ਚ ਨਿਕਿਤਾ ਜੈਕਬ ਅਤੇ ਸ਼ਾਂਤਨੂੰ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ
ਪੁਲਾੜ 'ਚ ਤਇਨਾਤ ਪਹਿਲਾ ਸੈਟੇਲਾਈਟ ਹੋਵੇਗਾ
ਇਸ ਨੈਨੋ ਸੈਟੇਲਾਈਟ ਨੂੰ ਪੋਲਰ ਸੈਟੇਲਾਈਟ ਲਾਂਚ ਵ੍ਹੀਕਲ ਵਲੋਂ ਦਾਗ਼ਿਆ ਜਾਵੇਗਾ। ਇਹ ਨੈਨੋ ਸੈਟੇਲਾਈਟ ਸਪੇਸਕਿਡਸ ਇੰਡੀਆ ਵਲੋਂ ਵਿਕਸਿਤ ਕੀਤਾ ਜਾ ਰਿਹਾ ਹੈ। ਇਹ ਇਕ ਅਜਿਹੀ ਸੰਸਥਾ ਹੈ, ਜੋ ਵਿਦਿਆਰਥੀਆਂ ਅੰਦਰ ਪੁਲਾੜ ਵਿਗਿਆਨ ਪ੍ਰਤੀ ਉਤਸ਼ਾਹ ਭਰਦੀ ਹੈ। ਉਕਤ ਸੈਟੇਲਾਈਟ ਆਪਣੇ ਨਾਲ 3 ਹੋਰ ਪੇ-ਲੋਡਸ ਵੀ ਲੈ ਕੇ ਜਾਵੇਗਾ। ਸਪੇਸਕਿਡਸ ਇੰਡੀਆ ਦੀ ਸੰਸਥਾਪਕ ਅਤੇ ਸੀ.ਈ.ਓ. ਡਾ. ਕੇਸਨ ਦਾ ਕਹਿਣਾ ਹੈ ਕਿ ਹਾਲੇ ਅਸੀਂ ਸਭ ਬਹੁਤ ਉਤਸੁਕ ਹਾਂ। ਇਹ ਪੁਲਾੜ 'ਚ ਤਾਇਨਾਤ ਹੋਣ ਵਾਲਾ ਪਹਿਲਾ ਸੈਟੇਲਾਈਟ ਹੋਵੇਗਾ। ਜਦੋਂ ਅਸੀਂ ਮਿਸ਼ਨ ਨੂੰ ਆਖਰੀ ਰੂਪ ਦਿੱਤਾ ਤਾਂ ਅਸੀਂ ਲੋਕਾਂ ਨੂੰ ਆਪਣੇ ਨਾਮ ਭੇਜਣ ਲਈ ਕਿਹਾ, ਜੋ ਪੁਲਾੜ ਜਾਣਗੇ।
ਇਹ ਵੀ ਪੜ੍ਹੋ : ਪਤੀ ਨੇ ਦਿੱਤੀ ਸੁਫ਼ਨਿਆਂ ਨੂੰ ਉਡਾਣ, ਕਸ਼ਮੀਰ ਦੀ ਸਾਈਮਾ ਨੇ ਪਾਵਰ ਲਿਫਟਿੰਗ ’ਚ ਜਿੱਤਿਆ ‘ਸੋਨ ਤਮਗਾ’
ਬਾਈਬਲ ਵਰਗੀ ਪਵਿੱਤਰ ਪੁਸਤਕ ਵੀ ਪੁਲਾੜ ਭੇਜੀ ਜਾ ਚੁਕੀ ਹੈ
ਇਕ ਹਫ਼ਤੇ ਅੰਦਰ ਸਾਨੂੰ 25 ਹਜ਼ਾਰ ਨਾਂ ਮਿਲ ਗਏ। ਇਨ੍ਹਾਂ 'ਚੋਂ ਇਕ ਹਜ਼ਾਰ ਨਾਂ ਭਾਰਤ ਤੋਂ ਬਾਹਰ ਦੇ ਲੋਕਾਂ ਵਲੋਂ ਭੇਜੇ ਗਏ ਹਨ। ਜਿਨ੍ਹਾਂ ਲੋਕਾਂ ਦੇ ਨਾਂ ਭੇਜੇ ਜਾਣਗੇ, ਨੂੰ ਬੋਰਡਿੰਗ ਪਾਸ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਮਿਸ਼ਨ 'ਚ 'ਭਗਵਦ ਗੀਤਾ' ਨੂੰ ਪੁਲਾੜ ਭੇਜਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਵੀ ਬਾਈਬਲ ਵਰਗੀ ਪਵਿੱਤਰ ਪੁਸਤਕ ਨੂੰ ਵੀ ਪੁਲਾੜ ਵਿਚ ਭੇਜਿਆ ਜਾ ਚੁਕਿਆ ਹੈ।
ਹੈਰਾਨੀਜਨਕ ਮਾਮਲਾ: ਕਰਜ਼ ਉਤਾਰਨ ਲਈ ਮਾਪਿਆਂ ਨੇ 9 ਦਿਨ ਦੇ ਬੱਚੇ ਨੂੰ 80 ਹਜ਼ਾਰ ’ਚ ਵੇਚਿਆ
NEXT STORY