ਨਵੀਂ ਦਿੱਲੀ-ਭਾਰਤੀ ਜਨਤਾ ਪਾਰਟੀ ਵੱਲੋਂ ਪਟਨਾ ਸਾਹਿਬ ਲੋਕ ਸਭਾ ਸੀਟ ਤੋਂ ਟਿਕਟ ਕੱਟੇ ਜਾਣ ਤੋਂ ਬਾਅਦ ਅਸਤੁੰਸ਼ਟ ਸਾਬਕਾ ਕੇਂਦਰੀ ਮੰਤਰੀ ਅਤੇ ਫਿਲਮ ਅਦਾਕਾਰ ਸ਼ਤਰੂਘਨ ਸਿਨਹਾ ਹੁਣ ਕਾਂਗਰਸ 'ਚ ਸ਼ਾਮਲ ਹੋ ਸਕਦੇ ਹਨ। ਅੱਜ ਭਾਵ ਵੀਰਵਾਰ ਨੂੰ ਸ਼ਤਰੂਘਨ ਸਿਨਹਾ ਦੇ ਕਾਂਗਰਸ 'ਚ ਸ਼ਾਮਲ ਹੋਣ ਦੇ ਕਿਆਸ ਲਗਾਏ ਜਾ ਰਹੇ ਸੀ ਪਰ ਮਾਹਿਰਾਂ ਮੁਤਾਬਕ ਨਵੀਂ ਪਾਰਟੀ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਪੇਚ ਫਸ ਗਿਆ। ਇਸ ਕਾਰਨ ਹੁਣ ਦੇਰੀ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਦੇਰੀ ਦੇ ਪਿੱਛੇ ਦੱਸਿਆ ਜਾ ਰਿਹਾ ਹੈ ਕਿ ਬਿਹਾਰ ਆਰ. ਜੇ. ਡੀ. ਅਤੇ ਕਈ ਹੋਰ ਪਾਰਟੀਆਂ ਨਾਲ ਗਠਜੋੜ 'ਚ ਕਾਂਗਰਸ ਸ਼ਾਮਲ ਹੋਣ ਅਤੇ ਸੀਟਾਂ ਦੀ ਵੰਡ ਤੈਅ ਨਾ ਹੋਣ ਕਾਰਨ ਇਹ ਪ੍ਰੈੱਸ ਕਾਨਫਰੰਸ ਮੁਲਤਵੀ ਕਰ ਦਿੱਤੀ ਗਈ।
2 ਵਜੇ ਤੋਂ ਬਾਅਦ ਆਵੇਗਾ ਫੈਸਲਾ-
ਇਸ ਦੌਰਾਨ ਕਾਂਗਰਸ ਦੇ ਨੇਤਾ ਆਰ. ਕੇ. ਆਨੰਦ ਵੱਲੋਂ ਕਿਹਾ ਗਿਆ ਹੈ ਕਿ ਸ਼ਤਰੂਘਨ ਸਿਨਹਾ ਕਾਂਗਰਸ 'ਚ ਸ਼ਾਮਲ ਹੋ ਰਹੇ ਹਨ ਅਤੇ 2 ਵਜੇ ਤੋਂ ਬਾਅਦ ਇਸ 'ਤੇ ਫੈਸਲਾ ਹੋ ਜਾਵੇਗਾ। ਉਨ੍ਹਾਂ ਦੇ ਪਾਰਟੀ 'ਚ ਸ਼ਾਮਲ ਹੋਣ ਜਾਂ ਫਿਰ ਉਨ੍ਹਾਂ ਦੀ ਉਮੀਦਵਾਰੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਲੜਾਈ ਨਹੀਂ ਹੈ। ਇਸ 'ਤੇ ਥੋੜੀ ਜਿਹੀ ਦੇਰੀ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ਤਰੂਘਨ ਸਿਨਹਾ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਲਗਾਤਾਰ ਬਗਾਵਤੀ ਤੇਵਰ ਅਪਣਾਏ ਹੋਏ ਸੀ। ਇਸ ਕਾਰਨ ਪਾਰਟੀ ਨੇ ਆਉਣ ਵਾਲੀਆਂ ਚੋਣਾਂ ਲਈ ਪਟਨਾ ਸਾਹਿਬ ਤੋਂ ਟਿਕਟ ਨਹੀਂ ਦਿੱਤਾ। ਟਿਕਟ ਕੱਟਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਭਾਜਪਾ ਛੱਡਣ ਦੇ ਸੰਕੇਤ ਦਿੱਤੇ ਸੀ। ਭਾਜਪਾ ਤੋਂ ਟਿਕਟ ਕੱਟੇ ਜਾਣ ਤੋਂ ਬਾਅਦ ਸ਼ਤਰੂਘਨ ਸਿਨਹਾ ਅੱਜ ਭਾਵ ਵੀਰਵਾਰ ਸਾਢੇ 11 ਵਜੇ ਕਾਗਰਸ 'ਚ ਸ਼ਾਮਲ ਹੋਣ ਵਾਲੇ ਸੀ ਅਤੇ ਇਸ ਲਈ ਕਾਂਗਰਸ ਨੇ ਬਕਾਇਦਾ ਪ੍ਰੈੱਸ ਕਾਨਫਰੰਸ ਦਾ ਵੀ ਆਯੋਜਨ ਕੀਤਾ ਸੀ।
ਐੱਨ.ਸੀ. ਲੀਡਰ ਜਾਵੇਦ ਰਾਣਾ ਬੋਲੇ- ਮੌਕਾ ਮਿਲਿਆ ਤਾਂ ਪਹਿਲਾਂ ਪੀ.ਐੱਮ. ਨੂੰ ਠੋਕਾਂਗਾ
NEXT STORY