ਨਵੀਂ ਦਿੱਲੀ : ਨਵੇਂ ਸਾਲ ਦੀ ਆਮਦ ਤੋਂ ਪਹਿਲਾਂ ਹੀ ਜੋਤਿਸ਼ ਸ਼ਾਸਤਰ ਵਿੱਚ ਇੱਕ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਹੈ। 27 ਦਸੰਬਰ ਨੂੰ ਸ਼ਨੀ ਉੱਤਰਾਭਾਦਰਪਦ ਤੋਂ ਪੂਰਵਭਾਦਰਪਦ ਨਕਸ਼ਤਰ ਵਿੱਚ ਪ੍ਰਵੇਸ਼ ਹੋਵੇਗਾ। ਜੋਤਸ਼ੀਆਂ ਅਨੁਸਾਰ, ਸ਼ਨੀ ਦੇ ਇਸ ਤਾਰਾਮੰਡਲ ਤਬਦੀਲੀ ਦਾ ਕਈ ਰਾਸ਼ੀਆਂ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਜੋਤਸ਼ੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਖਾਸ ਤੌਰ 'ਤੇ ਚਾਰ ਰਾਸ਼ੀਆਂ- ਮੇਖ, ਕਰਕ, ਤੁਲਾ ਅਤੇ ਧਨੁ ਰਾਸ਼ੀ ਵਾਲੇ ਲੋਕਾਂ ਨੂੰ ਇਸ ਬਦਲਾਅ ਦਾ ਵਿਸ਼ੇਸ਼ ਲਾਭ ਹੋਵੇਗਾ।
ਕਿਹੜੀ ਰਾਸ਼ੀ ਨੂੰ ਕੀ ਮਿਲੇਗਾ ਲਾਭ:
ਮੇਖ : ਮੇਖ ਰਾਸ਼ੀ ਵਾਲੇ ਲੋਕਾਂ ਦੀਆਂ ਵਿੱਤੀ ਸਮੱਸਿਆਵਾਂ ਖਤਮ ਹੋਣਗੀਆਂ ਅਤੇ ਉਨ੍ਹਾਂ ਨੂੰ ਵਿੱਤੀ ਲਾਭ ਹੋਵੇਗਾ।
ਕਰਕ : ਕਰਕ ਰਾਸ਼ੀ ਦੇ ਲੋਕਾਂ ਦੇ ਰੁਕੇ ਹੋਏ ਕੰਮ ਪੂਰੇ ਹੋਣਗੇ, ਅਤੇ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ।
ਤੁਲਾ : ਤੁਲਾ ਰਾਸ਼ੀ ਦੇ ਲੋਕਾਂ ਨੂੰ ਕਰੀਅਰ ਵਿੱਚ ਤਰੱਕੀ ਮਿਲਣ ਦੀ ਸੰਭਾਵਨਾ ਹੈ, ਇਸ ਦੇ ਨਾਲ ਹੀ ਤਨਖਾਹ ਵਿੱਚ ਵਾਧੇ ਦੀ ਸੰਭਾਵਨਾ ਵੀ ਬਣੀ ਹੋਈ ਹੈ।
ਧਨੁ : ਧਨੁ ਰਾਸ਼ੀ ਵਾਲਿਆਂ ਨੂੰ ਅਦਾਲਤ ਵਿੱਚ ਸਫਲਤਾ ਮਿਲੇਗੀ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਕਸ਼ਟਾਂ (ਮੁਸੀਬਤਾਂ) ਤੋਂ ਛੁਟਕਾਰਾ ਮਿਲੇਗਾ।
IPS Suicide Case : ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਸੀਐੱਮ ਮਾਨ
NEXT STORY