ਲਖਨਊ-ਇਸ ਸਾਲ ਹੋਈਆਂ ਲੋਕ ਸਭਾ ਦੀਆਂ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਈ ਸਾਬਕਾ ਐੱਮ.ਪੀ. ਸਾਵਿਤਰੀ ਬਾਈ ਫੂਲੇ ਨੇ ਅੱਜ ਭਾਵ ਵੀਰਵਾਰ ਕਾਂਗਰਸ ਪਾਰਟੀ ਤੋਂ ਵੀ ਅਸਤੀਫਾ ਦੇ ਦਿੱਤਾ। ਫੂਲੇ ਨੇ ਦੋਸ਼ ਲਾਇਆ,"ਕਾਂਗਰਸ ’ਚ ਮੇਰੀ ਅਵਾਜ਼ ਨਹੀਂ ਸੁਣੀ ਜਾ ਰਹੀ ਸੀ। ਇਸ ਲਈ ਮੈਂ ਅਸਤੀਫਾ ਦਿੱਤਾ ਹੈ। ਮੈਂ ਹੁਣ ਇਕ ਨਵੀਂ ਸਿਆਸੀ ਪਾਰਟੀ ਬਣਾਵਾਂਗੀ, ਜੋ ਦਲਿਤਾਂ ਅਤੇ ਹੋਰ ਪੱਛੜੇ ਲੋਕਾਂ ਦੇ ਹਿੱਤਾਂ ਲਈ ਲੜੇਗੀ। ਨਵੀਂ ਪਾਰਟੀ ਦਾ ਐਲਾਨ 19 ਜਨਵਰੀ ਨੂੰ ਲਖਨਊ ਵਿਖੇ ਕੀਤਾ ਜਾਵੇਗਾ।"
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਬਹਿਰਾਈ ’ਚ ਹਲਕੇ ਤੋਂ ਭਾਜਪਾ ਦੀ ਸਾਬਕਾ ਐੱਮ.ਪੀ. ਫੂਲੇ ਨੇ ਇਸ ਸਾਲ ਲੋਕ ਸਭਾ ਦੀ ਚੋਣ ਕਾਂਗਰਸ ਦੀ ਟਿਕਟ ’ਤੇ ਲੜੀ ਸੀ ਪਰ ਹਾਰ ਗਈ।
ਸੂਰਜ ਗ੍ਰਹਿਣ 'ਤੇ ਕਰੂਕਸ਼ੇਤਰ 'ਚ ਉਮੜੇ ਸ਼ਰਧਾਲੂ, ਬ੍ਰਹਮਾ ਸਰੋਵਰ 'ਚ ਕੀਤਾ ਇਸ਼ਨਾਨ (ਤਸਵੀਰਾਂ)
NEXT STORY