ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਯੈੱਸ ਬੈਂਕ ਨਾਲ ਜੁੜੇ ਹਵਾਲਾ ਮਾਮਲੇ ਦੇ ਦੋਸ਼ੀ ਡੀ.ਐੱਚ.ਐੱਫ.ਐੱਲ. ਦੇ ਪ੍ਰੋਮੋਟਰ ਕਪਿਲ ਅਤੇ ਧੀਰਜ ਵਾਧਵਨ ਭਰਾ ਨੂੰ ਬੰਬੇ ਹਾਈਕੋਰਟ ਤੋਂ ਮਿਲੀ ਜ਼ਮਾਨਤ 'ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਅਗਲੇ ਆਦੇਸ਼ ਆਉਣ ਤੱਕ ਯਾਨੀ 7 ਅਕਤੂਬਰ ਤੱਕ ਇਹ ਰੋਕ ਜਾਰੀ ਰਹੇਗੀ।
ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਨੇ 20 ਅਗਸਤ ਨੂੰ ਜ਼ਮਾਨਤ ਦਿੱਤੀ ਸੀ। ਦੋਸ਼ੀਆਂ ਦੀ ਦਲੀਲ ਸੀ ਕਿ ਉਨ੍ਹਾਂ ਦੇ ਕਾਨੂੰਨੀ ਹਿਰਾਸਤ 'ਚ ਹੋਣ 'ਤੇ ED ਨੇ ਸੀ.ਆਰ.ਪੀ.ਸੀ. ਕਾਨੂੰਨ ਦੇ ਨਿਯਮਾਂ ਦੇ ਅਨੁਸਾਰ ਤੈਅ 60 ਦਿਨਾਂ 'ਚ ਟ੍ਰਾਇਲ ਕੋਰਟ 'ਚ ਚਾਰਜਸ਼ੀਟ ਦਾਖਲ ਨਹੀਂ ਕੀਤੀ ਸੀ। ਇਸ ਲਈ ਦੋਸ਼ੀ ਜ਼ਮਾਨਤ ਪਾਉਣ ਦੇ ਹੱਕਦਾਰ ਹੋ ਗਏ।
ਰੱਖਿਆ ਖੇਤਰ 'ਚ 'ਮੇਕ ਇਨ ਇੰਡੀਆ' ਦੇ ਤਹਿਤ ਰੂਸ ਨਾਲ ਵੱਡੀ ਡੀਲ, ਭਾਰਤ 'ਚ ਬਣੇਗੀ AK-203 ਰਾਈਫਲ
NEXT STORY