ਨਵੀਂ ਦਿੱਲੀ— ਸੁਪਰੀਮ ਕੋਰਟ ਦੀ ਵੈੱਬਸਾਈਟ ਵੀਰਵਾਰ ਨੂੰ ਡਾਊਨ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਮੀਡੀਆ ਰਿਪੋਰਟਸ 'ਚ ਕਿਹਾ ਗਿਆ ਹੈ ਕਿ ਬੀ.ਐੱਚ. ਲੋਇਆ ਦੀ ਮੌਤ ਦੇ ਮਾਮਲੇ ਦੀ ਐੱਸ.ਆਈ.ਟੀ. ਜਾਂਚ ਦੀ ਮੰਗ ਸੁਪਰੀਮ ਕੋਰਟ ਵੱਲੋਂ ਖਾਰਜ ਕੀਤੇ ਜਾਣ ਦੇ ਕੁਝ ਮਿੰਟਾਂ ਬਾਅਦ ਵੈੱਬਸਾਈਟ ਡਾਊਨ ਹੋ ਗਈ। ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਦੀ ਸਰਵਉੱਚ ਅਦਾਲਤ ਦੀ ਵੈੱਬਸਾਈਟ ਨੂੰ ਬ੍ਰਾਜ਼ੀਲ ਦੇ ਕਿਸੇ ਹੈੱਕਰ ਗਰੁੱਪ ਨੇ ਹੈਕ ਕੀਤਾ ਹੈ।
ਸੁਪਰੀਮ ਕੋਰਟ ਦੀ ਵੈੱਬਸਾਈਟ ਖੋਲ੍ਹਣ 'ਤੇ,'' This site can't be reached ਯਾਨੀ ਇਹ ਸਾਈਟ ਨਹੀਂ ਖੁੱਲ੍ਹ ਰਹੀ ਹੈ ਲਿਖ ਕੇ ਆ ਰਿਹਾ ਹੈ। ਸੁਪਰੀਮ ਕੋਰ ਦੀ ਵੈੱਬਸਾਈਟ ਡਾਊਨ ਨੂੰ ਜੱਜ ਲੋਇਆ ਕੇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਸੁਪਰੀਮ ਕੋਰਟ ਦੀ ਵੈੱਬਸਾਈਟ ਨਹੀਂ ਖੁੱਲ੍ਹ ਰਹੀ ਹੈ। ਅਜੇ ਇਹ ਸਾਫ਼ ਨਹੀਂ ਹੈ ਕਿ ਸਾਈਟ ਹੈੱਡ ਹੋਈ ਹੈ ਜਾਂ ਮੇਂਟੇਨੈਂਸ ਲਈ ਐੱਨ.ਆਈ.ਸੀ. ਵੱਲੋਂ ਡਾਊਨ ਕੀਤੀ ਗਈ ਹੈ। ਹਾਲਾਂਕਿ ਜੇਕਰ ਵੈੱਬਸਾਈਟ ਐੱਨ.ਆਈ.ਸੀ. ਵੱਲੋਂ ਡਾਊਨ ਕੀਤੀ ਗਈ ਹੁੰਦੀ ਤਾਂ ਇਹ ਲਿਖ ਕੇ ਆ ਰਿਹਾ ਹੁੰਦਾ।
ਯੂ.ਪੀ.: ਔਰਤਾਂ ਨਾਲ ਅਪਰਾਧ 'ਚ 24 ਫੀਸਦੀ ਹੋਇਆ ਵਾਧਾ, ਰੋਜ ਹੋ ਰਹੇ 8 ਰੇਪ
NEXT STORY