ਗ੍ਰੇਟਰ ਨੋਇਡਾ— ਇੱਥੋਂ ਦੇ ਰਬੂਪੁਰਾ ਦੇ ਪਿੰਡ ਤਣਾਜ ਸਥਿਤ ਨਿੱਜੀ ਸਕੂਲ 'ਚ ਸ਼ਨੀਵਾਰ ਦੀ ਸਵੇਰ 11ਵੀਂ ਜਮਾਤ ਦੀ ਕੁੜੀ ਅਤੇ 12ਵੀਂ ਜਮਾਤ ਦੇ ਮੁੰਡੇ ਦੀਆਂ ਲਾਸ਼ਾਂ ਫਾਹੇ ਨਾਲ ਲਟਕੀਆਂ ਮਿਲੀਆਂ। ਦੋਹਾਂ ਦੇ ਪਰਿਵਾਰ ਵਾਲਿਆਂ ਨੇ ਕਤਲ ਦਾ ਸ਼ੱਕ ਜ਼ਾਹਰ ਕੀਤਾ ਹੈ। ਉਨ੍ਹਾਂ ਦੇ ਮੋਬਾਇਲ ਵੀ ਗਾਇਬ ਹਨ। ਪੁਲਸ ਨੇ ਖੁਦਕੁਸ਼ੀ ਅਤੇ ਕਤਲ ਦੇ ਐਂਗਲ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵੇਂ ਵੱਖ-ਵੱਖ ਇੰਟਰ ਕਾਲਜਾਂ 'ਚ ਪੜ੍ਹਦੇ ਸਨ। ਲੜਕੇ ਦਾ ਅਗਲੇ ਮਹੀਨੇ ਵਿਆਹ ਹੋਣ ਵਾਲਾ ਸੀ। ਰਬੂਪੁਰਾ ਏਰੀਆ ਦੇ ਪਿੰਡ ਤਣਾਜ ਤੋਂ ਕਰੀਬ 2 ਕਿਲੋਮੀਟਰ ਦੀ ਦੂਰੀ 'ਤੇ ਜਮਾਤ 8 ਤੱਕ ਦਾ ਆਕਸਫੋਰਡ ਪਬਲਿਕ ਸਕੂਲ ਹੈ। ਸਰਦੀਆਂ ਦੀਆਂ ਛੁੱਟੀਆਂ ਕਾਰਨ ਇੰਨੀਂ ਦਿਨੀਂ ਸਕੂਲ ਬੰਦ ਹੈ। ਸ਼ਨੀਵਾਰ ਦੀ ਸਵੇਰ ਸਫ਼ਾਈ ਕਰਨ ਵਾਲੀ ਇਕ ਮਹਿਲਾ ਕਰਮਚਾਰੀ ਸਕੂਲ 'ਚ ਪੁੱਜੀ ਤਾਂ ਦੇਖਿਆ ਕਿ ਇਕ ਜਮਾਤ ਦੇ ਦਰਵਾਜ਼ੇ ਦੇ ਫਰੇਮ 'ਤੇ ਫਾਹੇ ਨਾਲ 2 ਲਾਸ਼ਾਂ ਲਟਕੀਆਂ ਹੋਈਆਂ ਹਨ। ਔਰਤ ਨੇ ਨੇੜੇ-ਤੇੜੇ ਦੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ।
ਪੁਲਸ ਜਾਂਚ 'ਚ ਪਤਾ ਲੱਗਾ ਕਿ ਮ੍ਰਿਤਕ ਮਨੀਸ਼ (19) ਰਬੂਪੁਰਾ ਦੇ ਸਰਸਵਤੀ ਬਾਲ ਮੰਦਰ ਇੰਟਰ ਕਾਲਜ 'ਚ 12ਵੀਂ 'ਚ ਪੜ੍ਹਦਾ ਸੀ। ਉੱਥੇ ਹੀ 17 ਸਾਲਾ ਕੁੜੀ ਕੋਲ ਦੇ ਪਿੰਡ ਦੇ ਇੰਟਰ ਕਾਲਜ 'ਚ 11ਵੀਂ 'ਚ ਪੜ੍ਹਦੀ ਸੀ। ਮੁੰਡੇ ਦੀ ਬਾਈਕ ਆਕਸਫੋਰਡ ਪਬਲਿਕ ਸਕੂਲ ਦੇ ਗੇਟ ਕੋਲ ਖੜ੍ਹੀ ਮਿਲੀ ਅਤੇ ਬਾਈਕ ਦੇ ਕੋਲ ਹੀ ਕੁੜੀ ਦਾ ਸਕੂਲ ਬੈਗ ਵੀ ਪਿਆ ਸੀ। ਲੜਕੀ ਘਰੋਂ ਸਕੂਲ ਦੀ ਵਰਦੀ 'ਚ ਹੀ ਨਿਕਲੀ ਸੀ। ਨਾਲ ਹੀ ਦੋਹਾਂ ਦੇ ਮੋਬਾਇਲ ਲਾਪਤਾ ਹਨ। ਪੁਲਸ ਅਨੁਸਾਰ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਮੁੰਡਾ-ਕੁੜੀ ਨੂੰ ਲੈ ਕੇ ਬਾਈਕ 'ਤੇ ਆਕਸਫੋਰਡ ਸਕੂਲ ਪੁੱਜਿਆ।
ਪਿਤਾ ਨੇ ਜਸ਼ਨ 'ਚ ਚਲਾਈ ਗੋਲੀ, ਪੁੱਤਰ ਦੀ ਮੌਤ
NEXT STORY