ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਦੇ ਜਵਾਲੀ ਉੱਪ ਮੰਡਲ 'ਚ ਵੀਰਵਾਰ ਦੀ ਸਵੇਰ ਬੱਸ ਪਲਟਣ ਨਾਲ ਕਰੀਬ 35 ਵਿਦਿਆਰਥੀ ਜ਼ਖਮੀ ਹੋ ਗਏ। ਕੰਪਿਊਟਰ ਟਰੇਨਿੰਗ ਕੇਂਦਰ ਦੇ ਇਹ ਵਿਦਿਆਰਥੀ ਧਰਮਸ਼ਾਲਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ 'ਚ ਸ਼ਾਮਲ ਹੋਣ ਜਾ ਰਹੇ ਸਨ। ਜ਼ਿਲੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਵਿਦਿਆਰਥੀ ਨਿੱਜੀ ਬੱਸ 'ਚ ਸਵਾਰ ਹੋ ਕੇ ਹਿਮਾਚਲ ਪ੍ਰਦੇਸ਼ ਦੀ ਭਾਜਪਾ ਸਰਕਾਰ ਦਾ ਇਕ ਸਾਲ ਪੂਰਾ ਹੋਣ ਮੌਕੇ ਧਰਮਸ਼ਾਲਾ ਦੇ ਪੁਲਸ ਗਰਾਊਂਡ 'ਚ ਆਯੋਜਿਤ ਪ੍ਰਧਾਨ ਮੰਤਰੀ ਮੋਦੀ ਦੀ 'ਜਨ ਆਭਾਰ' ਰੈਲੀ 'ਚ ਜਾ ਰਹੇ ਸਨ। ਅਧਿਕਾਰ ਨੇ ਕਿਹਾ ਕਿ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। 5 ਵਿਦਿਆਰਥੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਐੱਨ.ਆਈ.ਏ. ਮਾਮਲੇ 'ਤੇ ਜੇਤਲੀ ਨੇ ਘੇਰੀ ਕਾਂਗਰਸ
NEXT STORY