ਕੋਲਕਾਤਾ— ਦੇਸ਼ ਭਰ ਦੇ ਸਕੂਲੀ ਬੱਚਿਆਂ 'ਚ ਮੋਟਾਪਾ, ਦ੍ਰਿਸ਼ਟੀ ਦੋਸ਼ ਅਤੇ ਦੰਦਾਂ ਨਾਲ ਸਬੰਧਤ ਬੀਮਾਰੀਆਂ ਵੱਡੇ ਪੈਮਾਨੇ 'ਤੇ ਵੱਧ ਰਹੀਆਂ ਹਨ ਅਤੇ ਇਕ ਬਾਲਗ ਦੇ ਤੌਰ 'ਤੇ ਵਿਕਸਿਤ ਹੋਣ ਦੇ ਨਾਲ ਹੀ ਉਨ੍ਹਾਂ 'ਚ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬੀਮਾਰੀਆਂ ਅਤੇ ਹੋਰ ਪ੍ਰੇਸ਼ਾਨੀਆਂ ਨਜ਼ਰ ਆਉਣ ਲੱਗਦੀਆਂ ਹਨ। ਸਕੂਲੀ ਬੱਚਿਆਂ ਦੀ ਸਿਹਤ ਨੂੰ ਲੈ ਕੇ ਇਕ ਨਿੱਜੀ ਸੰਗਠਨ ਦੇ ਸਕੂਲ ਸਿਹਤ ਸਕ੍ਰੀਨਿੰਗ ਪ੍ਰੋਗਰਾਮ ਦੀ ਹਾਲ ਹੀ 'ਚ ਜਾਰੀ ਇਕ ਰਿਪੋਰਟ ਮੁਤਾਬਕ 2 ਤੋਂ 17 ਸਾਲ ਉਮਰ ਵਰਗ ਦੇ 30.4 ਫੀਸਦੀ ਬੱਚਿਆਂ ਦਾ ਬਾਡੀ ਮਾਸ ਇੰਡੈਕਸ (ਬੀ. ਐੱਮ. ਆਈ.) ਅਸੰਤੁਲਿਤ ਹੈ, ਜਿਨ੍ਹਾਂ 'ਚੋਂ 19.1 ਫੀਸਦੀ ਬੱਚਿਆਂ ਦਾ ਭਾਰ ਆਮ ਨਾਲੋਂ ਵੱਧ ਹੈ ਅਤੇ ਉਹ ਮੋਟਾਪੇ ਦੇ ਸ਼ਿਕਾਰ ਹਨ। ਰਿਪੋਰਟ ਮੁਤਾਬਕ ਦੇਸ਼ ਭਰ ਦੇ 20 ਹਜ਼ਾਰ ਤੋਂ ਵਧ ਸ਼ਹਿਰਾਂ 'ਚ ਵੱਖ-ਵੱਖ ਸਮਾਜਿਕ-ਆਰਥਿਕ ਪਿੱਠਭੂਮੀ ਦੇ 12ਵੀਂ ਜਮਾਤ ਤੱਕ ਦੇ 40 ਹਜ਼ਾਰ ਸਕੂਲਾਂ ਅਤੇ 300 ਪ੍ਰੀ ਪ੍ਰਾਇਮਰੀ ਸੈਂਟਰ 'ਚ ਸਕੂਲ ਸਿਹਤ ਸਕ੍ਰੀਨਿੰਗ ਪ੍ਰੋਗਰਾਮ ਤਹਿਤ 176240 ਤੋਂ ਵੱਧ ਬੱਚਿਆਂ ਦੀ ਸਿਹਤ ਜਾਂਚ 'ਚ ਹੈਰਾਨ ਕਰਨ ਵਾਲੇ ਨਤੀਜੇ ਮਿਲੇ ਹਨ।
50 ਫੀਸਦੀ ਬੱਚਿਆਂ ਨੂੰ ਲੱਗ ਜਾਂਦਾ ਚਸ਼ਮਾ
ਰਿਪੋਰਟ ਮੁਤਾਬਕ 155584 ਬੱਚਿਆਂ ਦੀਆਂ ਅੱਖਾਂ ਦੀ ਜਾਂਚ 'ਚ ਲਗਭਗ 25.5 ਫੀਸਦੀ ਯਾਨੀ 39674 ਬੱਚਿਆਂ 'ਚ ਦ੍ਰਿਸ਼ਟੀਦੋਸ਼ ਪਾਇਆ ਗਿਆ। ਉਨ੍ਹਾਂ 'ਚੋਂ ਲਗਭਗ 50 ਫੀਸਦੀ ਬੱਚਿਆਂ ਨੂੰ ਹਾਇਰ ਸੈਕੰਡਰੀ ਤੱਕ ਪਹੁੰਚਦੇ-ਪਹੁੰਚਦੇ ਚਸ਼ਮਾ ਲੱਗ ਜਾਂਦਾ ਹੈ। ਸਕੂਲੀ ਬੱਚਿਆਂ 'ਚ ਦੰਦਾਂ ਦੀਆਂ ਬੀਮਾਰੀਆਂ ਬੇਹੱਦ ਆਮ ਹਨ। ਵਿਸ਼ੇਸ਼ ਤੌਰ 'ਤੇ ਕੈਵਿਟੀ, ਪਲਾਕ, ਟਾਰਟਰ, ਮਸੂੜਿਆਂ ਦੀਆਂ ਸਮੱਸਿਆਵਾਂ, ਉਨ੍ਹਾਂ 'ਚੋਂ ਖੂਨ ਨਿਕਲਣਾ, ਮੂੰਹ ਦੀਆਂ ਹੋਰ ਬੀਮਾਰੀਆਂ ਦੀ ਜਾਂਚ 'ਚ 50 ਫੀਸਦੀ ਤੋਂ ਵੱਧ ਬੱਚੇ ਪ੍ਰਭਾਵਿਤ ਪਾਏ ਗਏ। ਲਗਭਗ 27 ਫੀਸਦੀਆਂ ਬੱਚਿਆਂ ਦੇ ਦੰਦਾਂ 'ਚ ਕੈਵਿਟੀ ਦੇਖੀ ਗਈ। ਇਸ ਤੋਂ ਇਲਾਵਾ ਦੰਦਾਂ ਅਤੇ ਮਸੂੜਿਆਂ ਦੀ ਸਰੰਚਨਾ ਦੀਆਂ ਸਮੱਸਿਆਵਾਂ ਵੀ ਹਨ।
ਲੁਧਿਆਣਾ ਸਮੇਤ ਇਨ੍ਹਾਂ ਸ਼ਹਿਰਾਂ ਦੇ ਸਕੂਲ ਸ਼ਾਮਲ
ਇਸ ਰਿਪੋਰਟ 'ਚ ਲੁਧਿਆਣਾ, ਮਥੁਰਾ, ਰੇਣੁਕੂਟ, ਜੈਪੁਰ, ਪਟਨਾ, ਕੋਲਕਾਤਾ/ਹਾਵੜਾ, ਰਾਏਪੁਰ, ਸੰਬਲਪੁਰ, ਮੁੰਬਈ ਮਹਾਨਗਰੀ ਖੇਤਰ, ਪੁਣੇ, ਸੂਰਤ, ਅਹਿਮਦਾਬਾਦ, ਭਰੂਚ, ਨਾਗਪੁਰ, ਬੈਂਗਲੁਰੂ, ਮੈਸੂਰ, ਚੇਨਈ, ਹੈਦਰਾਬਾਦ, ਕੋਇੰਬਟੂਰ ਤੇ ਮੈਂਗਲੂਰ ਦੇ ਸਕੂਲਾਂ ਨੂੰ ਸ਼ਾਮਲ ਕੀਤਾ ਗਿਆ। ਇਸ ਰਿਪੋਰਟ ਅਨੁਸਾਰ ਸੇਗਮੈਂਟ 'ਏ' ਦੇ ਸੂਕਲਾਂ ਦੇ 21 ਫੀਸਦੀ ਬੱਚੇ ਮੋਟਾਪੇ ਦਾ ਬੀਮਾਰ ਹਨ, ਜਦੋਂ ਕਿ ਸੇਗਮੈਂਟ 'ਬੀ' ਦੇ ਅਧੀਨ 10.5 ਫੀਸਦੀ ਬੱਚਿਆਂ ਦਾ ਭਾਰ ਆਮ ਨਾਲੋਂ ਵਧ ਹੈ। ਬੱਚਿਆਂ ਦੇ ਪ੍ਰੀ-ਪ੍ਰਾਇਮਰੀ ਤੇ ਪ੍ਰਾਇਮਰੀ ਜਮਾਤਾਂ ਤੱਕ ਪਹੁੰਚਦੇ ਤੱਕ ਮੋਟਾਪੇ ਦਾ ਫੀਸਦੀ 16 ਤੀਂ ਵਧ ਕੇ 23 ਹੋ ਜਾਂਦਾ ਹੈ ਅਤੇ ਹਾਇਰ ਸੈਕੰਡਰੀ 'ਚ 26 ਫੀਸਦੀ। ਉੱਥੇ ਹੀ ਆਮ ਨਾਲੋਂ ਘੱਟ ਭਾਰ ਵਾਲੇ ਬੱਚਿਆਂ ਦੇ ਮਾਮਲੇ 'ਚ ਅੰਕੜੇ ਉਲਟ ਹਨ। ਬੱਚਿਆਂ ਦੀ ਸਿਹਤ ਬਾਰੇ ਪੂਰੇ ਅਧਿਐਨ ਲਈ 2 ਤਰ੍ਹਾਂ ਦੇ ਸਕੂਲਾਂ ਨੂੰ ਸ਼ਾਮ ਕੀਤਾ ਗਿਆ। ਬੱਚਿਆਂ ਦੀ ਈ.ਐੱਨ.ਟੀ. ਜਾਂਚ 'ਚ 6200 ਬੱਚਿਆਂ 'ਚ ਗਲੇ ਦੀ ਬੀਮਾਰੀ ਪਾਈ ਗਈ, 106 ਬੱਚਿਆਂ ਨੂੰ ਸਾਹ ਸੰਬੰਧੀ ਸਮੱਸਿਆ ਸੀ ਅਤੇ 711 ਬੱਚਿਆਂ ਨੂੰ ਸਾਹ ਅਤੇ ਨੱਕ ਸੰਬੰਧੀ ਪਰੇਸ਼ਾਨੀ ਸੀ। ਬੱਚਿਆਂ 'ਚ ਚਮੜੀ ਦੀਆਂ ਬੀਮਾਰੀਆਂ ਦੀ ਸਮੱਸਿਆ ਵੀ ਪਾਈ ਗਈ।
ਜੰਮੂ 'ਚ ਕਿਸੇ ਸੰਭਵ ਸਥਿਤੀ ਨਾਲ ਨਿਪਟਣ ਲਈ ਅਚਨਚੇਤੀ ਯੋਜਨਾ: CEO
NEXT STORY