ਨੈਸ਼ਨਲ ਡੈਸਕ : ਦੁਸਿਹਰਾ ਅਤੇ ਨਵਰਾਤਿਆਂ ਦੇ ਮੌਕੇ ਉੱਤੇ ਤੇਲੰਗਾਣਾ ਸਰਕਾਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਛੁੱਟੀਆਂ ਦਾ ਵੱਡਾ ਤੋਹਫਾ ਦਿੱਤਾ ਹੈ। ਸੂਬੇ ਦੇ ਸਕੂਲਾਂ ਤੇ ਜੂਨਿਅਰ ਕਾਲਜ਼ਾ ਲਈ ਸਰਕਾਰ ਨੇ ਅਧਿਕਾਰਤ ਤੌਰ ਉੱਤੇ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਛੁੱਟੀਆਂ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਤਿਓਹਾਰਾਂ ਦਾ ਆਨੰਦ ਲੈਣ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮੌਕਾ ਦੇਣਾ ਹੈ।
ਸਰਕਾਰ ਨੇ ਸੂਬੇ ਦੇ ਸਾਰੇ ਸਕੂਲਾਂ ਵਿੱਚ 21 ਸਤੰਬਰ ਤੋਂ 3 ਅਕਤੂਬਰ ਤਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਵਿਦਿਆਰਥੀ ਤੇ ਅਧਿਆਪਕਾਂ 13 ਦਿਨ ਲਗਾਤਾਰ ਛੁੱਟੀਆਂ ਦਾ ਆਨੰਦ ਮਾਨਣਗੇ। ਇਸ ਦੌਰਾਨ ਬੱਚੇ ਨਾ ਸਿਰਫ ਤਿਓਹਾਰ ਦੀਆਂ ਤਿਆਰੀਆਂ ਅਤੇ ਧਾਰਮਿਕ ਕੰਮਾਂ ਵਿੱਚ ਹਿੱਸਾ ਲੈਣਗੇ ਸਗੋਂ ਉਨ੍ਹਾਂ ਨੂੰ ਪੜ੍ਹਾਈ ਤੋਂ ਵੀ ਕੁਝ ਰਾਹਤ ਮਿਲੇਗੀ।ਸਰਕਾਰ ਦਾ ਮੰਨਨਾ ਹੈ ਕਿ ਲੰਬੀਆਂ ਛੁੱਟੀਆਂ ਤੋਂ ਬਾਅਦ ਬੱਚਿਆਂ ਨੂੰ ਸਰੀਰਕ ਤੇ ਮਾਨਸਿਕ ਤੌਰ ਉੱਤੇ ਕੁਝ ਆਰਾਮ ਮਿਲੇਗਾ। ਇਸ ਦੇ ਨਾਲ ਪਰਿਵਾਰ ਤੇ ਸਮਾਜ ਨਾਲ ਜੁੜਣ ਦਾ ਮੌਕੇ ਵੀ ਹੋਵੇਗਾ।
ਹਰਿਆਣਾ: ਇਸ ਵਾਰ ਬਰਾੜਾ 'ਚ ਨਹੀਂ ਬਣੇਗਾ ਦੁਨੀਆ ਦਾ ਸਭ ਤੋਂ ਉੱਚਾ ਰਾਵਣ ਦਾ ਪੁਤਲਾ, ਜਾਣੋ ਕਾਰਨ
NEXT STORY