ਅਹਿਮਦਾਬਾਦ — ਗੁਜਰਾਤ ਸਰਕਾਰ ਨੇ ਸਕੂਲ ਦੀ ਪਿਕਨਿਕ ਬੱਸਾਂ ਦੇ ਰਾਤ ਦੇ ਚੱਲਣ 'ਤੇ ਪਾਬੰਦੀ ਲਾ ਦਿੱਤੀ ਹੈ। ਹਾਲ ਹੀ 'ਚ ਹੋਏ ਬੱਸ ਹਾਦਸੇ 'ਚ 8 ਵਿਦਿਆਰਥੀਆਂ ਦੀ ਮੌਤ ਅਤੇ ਕਈ ਹੋਰਨਾਂ ਦੇ ਜ਼ਖਮੀ ਹੋਣ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ, ਤਾਂ ਕਿ ਭਵਿੱਖ 'ਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉੱਪ ਮੁੱਖ ਮੰਤਰੀ ਨਿਤੀਨ ਪਟੇਲ ਨੇ ਬੈਠਕ ਤੋਂ ਬਾਅਦ ਕਿਹਾ ਕਿ ਗਾਂਧੀਨਗਰ ਵਿਚ ਹੋਈ ਕੈਬਨਿਟ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿਚ ਰਾਤ ਦੇ ਸਮੇਂ ਬੱਚਿਆਂ ਨੂੰ ਲਿਜਾ ਰਹੀਆਂ ਦੋ ਬੱਸਾਂ ਹਾਦਸੇ ਦਾ ਸ਼ਿਕਾਰ ਹੋ ਗਈਆਂ ਸਨ।
ਪਟੇਲ ਨੇ ਪੱਤਰਕਾਰਾਂ ਨੂੰ ਕਿਹਾ, 'ਭਵਿੱਖ 'ਚ ਅਜਿਹੇ ਹਾਦਸਿਆਂ ਤੋਂ ਬਚਣ ਲਈ ਸਾਡੀ ਸਰਕਾਰ ਨੇ ਅਜਿਹੀਆਂ ਬੱਸਾਂ ਦੇ ਰਾਤ 11 ਵਜੇ ਤੋਂ ਸਵੇਰੇ 6 ਵਜੇ ਤਕ ਚੱਲਣ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ।'' ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਪਾਬੰਦੀ ਲਗਾਈ ਗਈ ਹੈ। ਪਟੇਲ ਨੇ ਕਿਹਾ, 'ਹੁਣ ਬੱਸ ਸੰਚਾਲਕਾਂ ਨੂੰ ਇਸ ਸਮੇਂ ਸਫਰ ਕਰਨਾ ਬੰਦ ਕਰਨਾ ਹੋਵੇਗਾ ਤੇ ਬੱਚਿਆਂ ਦੇ ਰਹਿਣ ਤੇ ਖਾਣ ਦੀ ਵਿਵਸਥਾ ਕਰਨੀ ਹੋਵੇਗੀ।'
ਜ਼ਿਕਰਯੋਗ ਹੈ ਕਿ 22 ਦਸੰਬਰ ਨੂੰ ਡਾਂਗ ਜ਼ਿਲੇ 'ਚ ਪਿਕਨਿਕ ਤੋਂ ਪਰਤ ਰਹੀ ਇਕ ਬੱਸ ਦੇ 200 ਫੁੱਟ ਖੱਡ 'ਚ ਡਿੱਗ ਜਾਣ ਕਾਰਨ 8 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਤੇ 17 ਹੋਰ ਜ਼ਖਮੀ ਹੋ ਗਏ ਸਨ। ਹਾਦਸੇ 'ਚ 2 ਬਾਲਗਾਂ ਦੀ ਵੀ ਮੌਤ ਹੋ ਗਈ ਸੀ। ਉਥੇ ਹੀ ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੇ ਪੰਚਮਹਲ ਜ਼ਿਲੇ ਦੇ ਗੋਧਰਾ ਸ਼ਹਿਰ 'ਚ ਪਿਕਨਿਕ ਤੋਂ ਪਰਤ ਰਹੀ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਸੀ ਤੇ 24 ਹੋਰ ਜ਼ਖਮੀ ਹੋਏ ਸਨ। ਬੱਸ 'ਚ ਸਮਰੱਥਾ ਤੋਂ ਵੱਧ ਬੱਚੇ ਸਵਾਰ ਸਨ।
ਜੰਮੂ-ਕਸ਼ਮੀਰ : ਰਾਜੌਰੀ 'ਚ ਲੱਗੇ ਭੂਚਾਲ ਦੇ ਝਟਕੇ
NEXT STORY