ਉਤਰਾਖੰਡ : ਪੰਜਾਬ ਸਣੇ ਦੇਸ਼ ਦੀਆਂ ਵੱਖ-ਵੱਖ ਥਾਵਾਂ 'ਤੇ ਇਸ ਸਮੇਂ ਭਾਰੀ ਮੀਂਹ ਦਾ ਕਹਿਰ ਜਾਰੀ ਹੈ, ਜਿਸ ਕਾਰਨ ਨਦੀਆਂ ਅਤੇ ਦਰਿਆਵਾਂ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ। ਪਹਾੜੀ ਇਲਾਕਿਆਂ ਵਿਚ ਮੀਂਹ ਨੇ ਭਿਆਨਕ ਹੜ੍ਹ ਦਾ ਰੂਪ ਧਾਰਿਆ ਹੋਇਆ ਹੈ, ਜੋ ਕਹਿਰ ਬਣਕੇ ਵਹਿ ਰਿਹਾ ਹੈ। ਇਸ ਦੌਰਾਨ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹਨ। ਅਜਿਹੀ ਹੀ ਇਕ ਹੋਰ ਘਟਨਾ ਉਤਰਾਖੰਡ ਦੇ ਦੇਹਰਾਦੂਨ ਜ਼ਿਲ੍ਹੇ ਦੇ ਰਾਏਪੁਰ ਬਲਾਕ ਵਿਚ ਵਾਪਰੀ ਹੈ, ਜਿਥੇ ਭਾਰੀ ਮੀਂਹ ਕਾਰਨ ਸੋਂਗ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ। ਇਸ ਦੌਰਾਨ ਕੁਝ ਨੌਜਵਾਨ, ਜੋ ਸ਼ਰਾਬ ਦੇ ਨਸ਼ੇ ਵਿਚ ਟੱਲੀ ਸਨ, ਉਹਨਾਂ ਨੇ ਸ਼ਰਾਬੀ ਹਾਲਤ ਵਿੱਚ ਆਪਣੀ ਥਾਰ ਨੂੰ ਨਦੀ ਵਿੱਚ ਸੁੱਟ ਦਿੱਤਾ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਨੌਜਵਾਨਾਂ ਸਣੇ ਥਾਰ ਗੱਡੀ ਹੜ੍ਹ ਦੇ ਪਾਣੀ ਵਿਚ ਵਹਿ ਗਈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਸਵੇਰੇ-ਸਵੇਰੇ ਕੰਬ ਗਈ ਧਰਤੀ, ਆਇਆ ਜ਼ਬਰਦਸਤ ਭੂਚਾਲ
ਸੂਤਰਾਂ ਅਨੁਸਾਰ ਇਹ ਘਟਨਾ ਬੀਤੇ ਦਿਨੀਂ ਵਾਪਰੀ ਦੱਸੀ ਜਾ ਰਹੀ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਇਕੱਠੇ ਹੋ ਕੇ ਪਿਕਨਿਕ ਮਨਾਉਣ ਲਈ ਮਾਲਦੇਵਟਾ ਪਹੁੰਚੇ ਸਨ। ਪਿਕਨਿਕ ਦੌਰਾਨ ਸ਼ਰਾਬ ਪੀ ਕੇ ਕੀਤੀ ਜਾਣ ਵਾਲੀ ਮੌਜ-ਮਸਤੀ ਜਦੋਂ ਮੂਰਖਤਾ ਵਿੱਚ ਬਦਲ ਗਈ, ਤਾਂ ਉਸ ਨੇ ਸਭ ਕੁਝ ਖ਼ਤਮ ਕਰ ਦਿੱਤਾ। ਨਸ਼ੇ ਵਿੱਚ ਧੁੱਤ ਨੌਜਵਾਨਾਂ ਨੇ ਸਟੰਟ ਕਰਨ ਦੀ ਕੋਸ਼ਿਸ਼ ਕਰਦੇ ਹੋਏ ਆਪਣੀ ਥਾਰ ਗੱਡੀ ਨੂੰ ਸੋਂਗ ਨਦੀ ਕੋਲ ਲੈ ਗਏ, ਜਿਥੇ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਗੱਡੀ ਵਿਚਾਲੇ ਫੱਸ ਗਈ। ਇਸ ਦੌਰਾਨ ਖੁਸ਼ਕਿਸਮਤੀ ਇਹ ਰਹੀ ਕਿ ਗੱਡੀ ਵਿਚ ਸਵਾਰ ਨੌਜਵਾਨ ਉਸ ਸਮੇਂ ਕਿਸੇ ਤਰ੍ਹਾਂ ਗੱਡੀ ਵਿਚੋਂ ਬਾਹਰ ਆ ਗਏ, ਨਹੀਂ ਤਾਂ ਇਸ ਲਾਪਰਵਾਹੀ ਕਾਰਨ ਇੱਕ ਘਾਤਕ ਹਾਦਸਾ ਵਾਪਰ ਸਕਦਾ ਸੀ।
ਇਹ ਵੀ ਪੜ੍ਹੋ - ਸਾਵਣ ਦੇ ਮਹੀਨੇ ਸ਼ਿਵਲਿੰਗ ਦੀ ਪੂਜਾ ਕਰਦੇ ਸਮੇਂ ਵਰਤੋਂ ਇਹ ਸਾਵਧਾਨੀਆਂ, ਨਹੀਂ ਤਾਂ...
ਦੱਸ ਦੇਈਏ ਕਿ ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇਕ ਲਾਲ ਅਤੇ ਕਾਲੇ ਰੰਗ ਦੀ ਥਾਰ ਕਾਰ ਸਾਫ਼ ਦਿਖਾਈ ਦੇ ਰਹੀ ਹੈ, ਜੋ ਪਾਣੀ ਦਾ ਪੱਧਰ ਤੇਜ਼ ਹੋਣ ਕਾਰਨ ਹੋਲੀ-ਹੋਲੀ ਰੁੜ੍ਹ ਗਈ ਅਤੇ ਵਿਚਕਾਰ ਜਾ ਕੇ ਫੱਸ ਗਈ। ਨਦੀਂ ਦੇ ਵਿਚਕਾਰ ਜਾ ਕੇ ਫਸੀ ਥਾਰ ਨੂੰ ਕੱਢਣਾ ਮੁਸ਼ਕਲ ਹੀ ਨਹੀਂ ਸਗੋਂ ਨਾਮੁਮਕਿਨ ਸੀ। ਇਸ ਸਮੇਂ ਪਾਣੀ ਦਾ ਪੱਧਰ ਤੇਜ਼ ਹੋਣ ਕਾਰਨ ਜਾਨ ਜਾਣ ਦਾ ਵੀ ਖ਼ਤਰਾ ਸੀ ਪਰ ਉਕਤ ਨੌਜਵਾਨ ਆਪਣੇ ਆਪ ਨੂੰ ਬਚਾ ਕੇ ਬਾਹਰ ਆ ਗਏ।
ਇਹ ਵੀ ਪੜ੍ਹੋ - ਫਿਰ ਲਾਗੂ ਹੋਇਆ WORK FROM HOME, ਇਹ ਕਰਮਚਾਰੀ ਕਰਨਗੇ ਘਰੋਂ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ਼ਕ 'ਚ ਅੰਨ੍ਹੀ ਮਾਂ ਕਰ ਗਈ ਰੂਹ ਕੰਬਾਊ ਕਾਂਡ, ਮਾਰ ਸੁੱਟੇ ਬੱਚੇ, ਹੁਣ ਮਿਲੇਗੀ ਮਿਸਾਲੀ ਸਜ਼ਾ
NEXT STORY