ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਇਜਲਾਸ ਖ਼ਤਮ ਹੋਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ 'ਚ ਬਲਦਾਂ ਦੀ ਦੌੜ 'ਤੇ ਲੱਗੀ ਪਾਬੰਦੀ ਨੂੰ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਲ੍ਹਾ ਰਾਏਪੁਰ ਤਾਂ ਸਾਡਾ ਮਿੰਨੀ ਓਲੰਪਿਕ ਹੈ ਪਰ ਇਸ ਤੋਂ ਇਲਾਵਾ ਹੋਰ ਪਿੰਡਾਂ 'ਚ ਵੀ ਬਲਦਾਂ ਦੀਆਂ ਦੌੜਾਂ ਹੁੰਦੀਆਂ ਹਨ ਅਤੇ ਬਲਦਾਂ ਦੇ ਵੱਡੇ-ਵੱਡੇ ਸ਼ੌਕੀਨ ਬੈਠੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ 16 ਸਾਲ ਬਲਦਾਂ ਨਾਲ ਖੇਤੀ ਹੀ ਕੀਤੀ ਹੈ ਅਤੇ ਇਨ੍ਹਾਂ ਪਸ਼ੂਆਂ-ਪੰਛੀਆਂ ਨਾਲ ਸਾਡਾ ਪੁਰਾਣਾ ਨਾਤਾ ਹੈ।
ਇਹ ਵੀ ਪੜ੍ਹੋ : Punjab : ਵੱਡੀ ਸਕੀਮ ਲਈ ਵਿਦਿਆਰਥੀਆਂ ਦੇ DOCUMENTS ਤਿਆਰ ਰੱਖਣ ਦੇ ਹੁਕਮ, ਜਲਦੀ ਹੀ...
ਅਸੀਂ ਤਾਂ ਫ਼ਸਲ ਵੱਢਣ ਵੇਲੇ ਵੀ ਜਨੌਰਾਂ (ਪੰਛੀ, ਜਾਨਵਰ) ਵਾਸਤੇ ਥੋੜ੍ਹੀ ਜਿਹੀ ਛੱਡ ਦਿੰਦੇ ਹਾਂ। ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹਾਂ। ਉਨ੍ਹਾਂ ਨੇ ਇਸ ਦੇ ਲਈ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਅੱਜ ਵਿਧਾਨ ਸਭਾ 'ਚ ਵੀ ਕਿਹਾ ਸੀ ਕਿ ਕਿਲ੍ਹਾ ਰਾਏਪੁਰ ਦੀਆਂ ਬਲਦਾਂ ਦੀਆਂ ਦੌੜਾਂ ਫਿਰ ਤੋਂ ਸ਼ੁਰੂ ਹੋਣਗੀਆਂ ਪਰ ਦੌੜ ਵੇਲੇ ਆਪਰੇਟਰ ਦੇ ਹੱਥ 'ਚ ਡੰਡਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਬਲਦ ਦੌੜਾਂ ਦੀ ਸਾਡੇ ਸੱਭਿਆਚਾਰ 'ਚ ਅਹਿਮ ਥਾਂ ਹੈ ਅਤੇ ਬਲਦਾਂ 'ਤੇ ਕੋਈ ਜ਼ੁਲਮ ਨਹੀਂ ਹੋਵੇਗਾ। ਇਸ ਦੇ ਲਈ ਅੱਜ ਵਿਧਾਨ ਸਭਾ 'ਚ ਪ੍ਰੀਵੈਨਸ਼ਨ ਆਫ ਕਰੂਐਲਿਟੀ ਟੂ ਐਨੀਮਲਜ਼ ਸੋਧ ਬਿੱਲ ਪਾਸ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ : ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਸਦਨ ਦੀ ਕਾਰਵਾਈ ਭਲਕੇ ਤੱਕ ਮੁਲਤਵੀ (ਵੀਡੀਓ)
ਮੰਤਰੀਆਂ ਦੇ FIR ਦੇ ਮਾਮਲੇ 'ਤੇ ਬੋਲੇ CM ਮਾਨ
ਪੰਜਾਬ ਦੇ 2 ਕੈਬਨਿਟ ਮੰਤਰੀਆਂ ਖ਼ਿਲਾਫ਼ ਹੋਈ ਐੱਫ. ਆਈ. ਆਰ. ਦੇ ਮਾਮਲੇ 'ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇਸ਼ 'ਚ ਜਿਹੜਾ ਸੱਚ ਬੋਲੇਗਾ, ਉਸ 'ਤੇ ਐੱਫ. ਆਈ. ਆਰ. ਹੋਵੇਗੀ। ਇਸ ਦਾ ਕਾਰਨ ਇਹ ਹੈ ਕਿ ਤੁਸੀਂ ਸਾਡੇ ਕੰਮਾਂ 'ਚ ਅੜਿੱਕਾ ਕਿਉਂ ਬਣ ਰਹੇ ਹੋ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰੀਆਂ ਵੀ ਹੋਣਗੀਆਂ, ਜੇਲ੍ਹਾਂ 'ਚ ਵੀ ਜਾਵਾਂਗੇ ਪਰ ਕੋਈ ਚੱਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਐੱਫ. ਆਈ. ਆਰ. 'ਚ ਭਾਵੇਂ ਸਾਡਾ ਵੀ ਨਾਂ ਪਾ ਲੈਣ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਾਨੂੰਨ ਦਾ ਸਹਾਰਾ ਲੈ ਕੇ ਵਿਰੋਧੀਆਂ ਖ਼ਿਲਾਫ਼ ਲੜਾਈ ਲੜਾਂਗੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਰਾਜਕਤਾ ਫੈਲਾਉਣ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨਾ ਹੀ ਕਿਸੇ 'ਤੇ ਕੋਈ ਰਹਿਮ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਗਲੇ ਮਹੀਨੇ ਹੋਵੇਗੀ ELI ਸਕੀਮ ਦੀ ਸ਼ੁਰੂਆਤ, ਨੌਜਵਾਨਾਂ ਨੂੰ ਮਿਲਣਗੇ 15,000 ਰੁਪਏ
NEXT STORY