ਨਾਲਗੋਂਡਾ (ਏਜੰਸੀ)- ਪੈਸਿਆਂ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਂਣ ਦੀ ਇੱਛਾ 'ਚ 2 ਨਾਬਾਲਗ ਵਿਦਿਆਰਥੀਆਂ ਨੇ ਆਪਣੇ ਹੀ ਸਕੂਲ ਦੀ ਪ੍ਰਿੰਸੀਪਲ ਰੂਪਾ ਰੈੱਡੀ ਦਾ ਕਤਲ ਕਰ ਦਿੱਤਾ। ਨਾਲਗੋਂਡਾ ਦੇ ਪੁਲਸ ਸੁਪਰਡੈਂਟ (ਐੱਸ.ਪੀ.) ਸ਼ਰਤ ਚੰਦਰ ਪਵਾਰ ਨੇ ਬੁੱਧਵਾਰ ਨੂੰ ਇਸ ਘਟਨਾ ਦਾ ਖੁਲਾਸਾ ਕੀਤਾ। ਇਕ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਨੇ ਦੱਸਿਆ ਕਿ ਲਗਭਗ 15 ਦਿਨ ਪਹਿਲਾਂ, ਪ੍ਰਿੰਸੀਪਲ ਨੂੰ ਦੋਵਾਂ ਵਿਦਿਆਰਥੀਆਂ ਦੇ ਹੋਸਟਲ ਬੈਗਾਂ 'ਚ ਇਕ ਮੋਬਾਈਲ ਫੋਨ ਅਤੇ ਨਕਦੀ ਮਿਲੀ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੇ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਨੂੰ ਹੋਸਟਲ 'ਚੋਂ ਕੱਢ ਦਿੱਤਾ ਗਿਆ ਅਤੇ ਉਹ ਘਰੋਂ ਸਕੂਲ ਆਉਣ-ਜਾਣ ਲੱਗੇ ਪਰ ਇਸ ਅਪਮਾਨ ਨੂੰ ਉਹ ਭੁੱਲ ਨਹੀਂ ਸਕੇ।
ਐੱਸ.ਪੀ. ਦੇ ਅਨੁਸਾਰ, ਦੋਵਾਂ ਨੇ ਰੂਪਾ ਰੈੱਡੀ ਦੇ ਘਰ ਚੋਰੀ ਦੀ ਯੋਜਨਾ ਬਣਾਈ, ਇਕ ਚਾਕੂ ਖਰੀਦਿਆ, ਅਤੇ ਅਪਰਾਧ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਲਾਕੇ ਦੀ ਰੇਕੀ ਕੀਤੀ। ਜਦੋਂ ਪ੍ਰਿੰਸੀਪਲ ਨੇ ਡਕੈਤੀ ਦੌਰਾਨ ਉਨ੍ਹਾਂ ਨੂੰ ਪਛਾਣ ਲਿਆ, ਤਾਂ ਉਨ੍ਹਾਂ ਨੇ ਉਸ 'ਤੇ 27 ਵਾਰ ਚਾਕੂ ਮਾਰਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਦੋਸ਼ੀਆਂ ਕੋਲੋਂ ਖੂਨ ਨਾਲ ਲੱਥਪੱਥ ਤੋਂ 1.54 ਲੱਖ ਰੁਪਏ ਨਕਦ ਅਤੇ ਇਕ ਆਈਫੋਨ ਬਰਾਮਦ ਕੀਤਾ ਹੈ। ਪੁਲਸ ਸੁਪਰਡੈਂਟ ਨੇ ਕਿਹਾ ਕਿ ਇਕ ਵਿਦਿਆਰਥੀ ਨੂੰ ਸ਼ਰਾਬ ਪੀਣ ਦੀ ਆਦਤ ਪੈ ਗਈ ਸੀ ਅਤੇ ਉਹ ਇਹ ਆਦਤ ਪੂਰੀ ਕਰਨ ਲਈ ਲਗਭਗ ਇਕ ਮਹੀਨਾ ਪਹਿਲਾਂ ਗੋਆ ਗਿਆ ਸੀ। ਉਸ ਨੇ ਇਹ ਵੀ ਦੱਸਿਆ ਕਿ ਦੋਵਾਂ ਵਿਦਿਆਰਥੀਆਂ ਦੀ ਭੰਗ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲਗਜ਼ਰੀ ਬੱਸ ਨੇ ਲੈ ਲਈ ਜਵਾਕ ਦੀ ਜਾਨ ! ਆਟੋਮੈਟਿਕ ਦਰਵਾਜ਼ੇ 'ਚ ਧੌਣ ਫ਼ਸਣ ਕਾਰਨ ਹੋਈ ਦਰਦਨਾਕ ਮੌਤ
NEXT STORY