ਰਾਂਚੀ- ਝਾਰਖੰਡ ਦੇ ਸਿੱਖਿਆ ਮੰਤਰੀ ਰਾਮਦਾਸ ਸੋਰੇਨ ਨੇ ਮੰਗਲਵਾਰ ਨੂੰ ਕਿਹਾ ਕਿ ਰਾਜ 'ਚ 7,930 ਸਰਕਾਰੀ ਸਕੂਲ ਹਨ ਜਿਨ੍ਹਾਂ 'ਚ ਸਿਰਫ਼ ਇਕ-ਇਕ ਅਧਿਆਪਕ ਹੀ ਕੰਮ ਕਰ ਰਿਹਾ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਰਾਜ ਸਿਨਹਾ ਵੱਲੋਂ ਵਿਧਾਨ ਸਭਾ 'ਚ ਅਧਿਆਪਕਾਂ ਦੇ ਸੰਕਟ ਬਾਰੇ ਪੁੱਛੇ ਗਏ ਇਕ ਸਵਾਲ ਦੇ ਲਿਖਤੀ ਜਵਾਬ 'ਚ ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ 'ਚ 3.81 ਲੱਖ ਵਿਦਿਆਰਥੀ ਦਾਖਲ ਹਨ। ਬਾਅਦ 'ਚ ਸਦਨ 'ਚ ਸੋਰੇਨ ਨੇ ਕਿਹਾ ਕਿ 103 ਸਕੂਲ ਅਜਿਹੇ ਹਨ ਜਿੱਥੇ ਕੋਈ ਵਿਦਿਆਰਥੀ ਨਹੀਂ ਹੈ ਅਤੇ ਉਨ੍ਹਾਂ 'ਚ ਸਿਰਫ਼ 17 ਅਧਿਆਪਕ ਕੰਮ ਕਰਦੇ ਹਨ। ਉਨ੍ਹਾਂ ਕਿਹਾ,"ਅਸੀਂ 'ਸਕੂਲ ਚਲੋ ਮੁਹਿੰਮ' ਵਰਗੀਆਂ ਮੁਹਿੰਮਾਂ ਸ਼ੁਰੂ ਕੀਤੀਆਂ ਹਨ, ਜੋ ਖਾਸ ਤੌਰ 'ਤੇ ਉਨ੍ਹਾਂ ਖੇਤਰਾਂ 'ਚ ਚਲਾਈਆਂ ਜਾ ਰਹੀਆਂ ਹਨ ਜਿੱਥੇ ਬੱਚੇ ਸਕੂਲਾਂ 'ਚ ਨਹੀਂ ਆ ਰਹੇ ਹਨ, ਤਾਂ ਜੋ ਵਿਦਿਆਰਥੀਆਂ ਨੂੰ ਸਕੂਲ ਵਾਪਸ ਲਿਆਂਦਾ ਜਾ ਸਕੇ।" ਸਿਨਹਾ ਨੇ ਸਕੂਲਾਂ 'ਚ ਹੈੱਡਮਾਸਟਰਾਂ ਅਤੇ ਅਧਿਆਪਨ ਸਟਾਫ਼ ਦੀ ਘਾਟ ਦਾ ਮੁੱਦਾ ਵੀ ਚੁੱਕਿਆ।
ਇਹ ਵੀ ਪੜ੍ਹੋ : ਰਿੰਗ ਸੈਰਾਮਨੀ 'ਚ ਹੰਗਾਮਾ, ਕੁੜੀ ਦੀ ਸਹੇਲੀ ਦਾ ਖੁਲਾਸਾ... ਲਾੜੇ ਨੇ ਲਿਆ ਵੱਡਾ ਫ਼ੈਸਲਾ
ਸਿਨਹਾ ਨੇ ਕਿਹਾ,''ਕਰੀਬ 3,636 ਸਕੂਲ ਬਿਨਾਂ ਪ੍ਰਿੰਸੀਪਲਾਂ ਦੇ ਚੱਲ ਰਹੇ ਹਨ। ਸਕੂਲਾਂ 'ਚ ਮਨਜ਼ੂਰ 53,352 ਅਹੁਦਿਆਂ 'ਚੋਂ 17,850 ਅਹੁਦੇ ਖ਼ਾਲੀ ਹਨ।'' ਸਿੱਖਿਆ ਮੰਤਰੀ ਨੇ ਕਿਹਾ ਕਿ 26,000 ਸਹਾਇਕ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਅਧੀਨ ਹੈ। ਦੂਜੇ ਹਿੱਸੇ 'ਚ ਦੁਪਹਿਰ ਦੇ ਖਾਣੇ ਦੀ ਬ੍ਰੇਕ ਤੋਂ ਬਾਅਦ ਵਿਧਾਨ ਸਭਆ 'ਚ ਵਿੱਤੀ ਸਾਲ 2025-26 ਦੇ ਬਜਟ 'ਤੇ ਆਮ ਬਹਿਸ ਸ਼ੁਰੂ ਹੋਈ। ਬਹਿਸ 'ਚ ਹਿੱਸਾ ਲੈਂਦੇ ਹੋਏ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਝਾਰਖੰਡ ਇਕਾਈ ਦੇ ਮੁਖੀ ਬਾਬੂਲਾਲ ਮਰਾਂਡੀ ਨੇ ਬਜਟ ਅਨੁਮਾਨਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਸਰੋਤਾਂ ਦੀ ਰੂਖ-ਰੇਖਾ ਤਿਆਰ ਕਰਨ 'ਚ ਸਰਕਾਰ ਦੀ ਅਸਫ਼ਲਤਾ ਦੀ ਆਲੋਚਨਾ ਕੀਤੀ। ਮਰਾਂਠੀ ਨੇ ਕਿਹਾ,''ਜੇਕਰ ਅਸੀਂ ਟੈਕਸ ਇਕੱਠ 'ਤੇ ਨਜ਼ਰ ਮਾਰੀਏ ਤਾਂ ਸਰਕਾਰ ਦਸੰਬਰ ਤੱਕ ਚਾਲੂ ਵਿੱਤ ਸਾਲ ਲਈ ਆਪਣੇ ਟੀਚੇ ਦੇ ਮਾਲੀਆ ਦਾ ਸਿਰਫ਼ 68.82 ਫੀਸਦੀ ਹੀ ਇਕੱਠਾ ਕਰ ਸਕੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦੁਆਰਾ ਬੰਗਲਾ ਸਾਹਿਬ 'ਚ ਇਕ ਵਾਰ 'ਚ ਬਣ ਜਾਂਦੀਆਂ ਨੇ 5000 ਰੋਟੀਆਂ, ਇਸ ਮਸ਼ੀਨ ਨਾਲ ਇੰਝ ਹੁੰਦਾ ਹੈ ਕੰਮ
NEXT STORY